ਲੋਕ ਸਭਾ ਚੋਣਾਂ: ਰਾਤ ਨੂੰ ਪੋਲਿੰਗ ਸਟਾਫ਼ ਦੇ 2 ਮੈਂਬਰਾਂ ਨੂੰ ਕਰਨੀ ਪਵੇਗੀ EVM ਦੀ ਨਿਗਰਾਨੀ

Friday, May 31, 2024 - 01:15 PM (IST)

ਲੋਕ ਸਭਾ ਚੋਣਾਂ: ਰਾਤ ਨੂੰ ਪੋਲਿੰਗ ਸਟਾਫ਼ ਦੇ 2 ਮੈਂਬਰਾਂ ਨੂੰ ਕਰਨੀ ਪਵੇਗੀ EVM ਦੀ ਨਿਗਰਾਨੀ

ਲੁਧਿਆਣਾ (ਹਿਤੇਸ਼): ਲੋਕ ਸਭਾ ਚੋਣਾਂ ਦੇ ਅਖੀਰਲੇ ਪੜਾਅ ਦੌਰਾਨ ਪੰਜਾਬ 1 ਵਿਚ ਜੂਨ ਨੂੰ ਹੋਣ ਵਾਲੀ ਵੋਟਿੰਗ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਚੋਣ ਕਮਿਸ਼ਨ ਤਕ ਸਾਰੇ ਇੰਤਜ਼ਾਮ ਮੁਕੰਮਲ ਕਰਨ ਦਾ ਦਾਅਵਾ ਕਰ ਰਹੇ ਹਨ। ਇਸ ਪ੍ਰਕੀਰਿਆ ਦੀ ਸ਼ੁਰੂਆਤ ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਪੋਲਿੰਗ ਪਾਰਟੀਆਂ ਨੂੰ ਹਲਕਾ ਵਾੀਸ ਮਾਰਕ ਕੀਤੇ ਗਏ ਪੁਆਇੰਟਾਂ ਤੋਂ ਪੋਲਿੰਗ ਸਟੇਸ਼ਨ ਲਈ ਰਵਾਨਾ ਕਰਨ ਨਾਲ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ - ਠੇਕੇ ਤੋਂ ਸ਼ਰਾਬ ਲਿਆ ਰਹੇ ਯਾਰਾਂ ਨਾਲ ਵਾਪਰੀ ਅਣਹੋਣੀ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਜਿੱਥੋਂ ਤਕ ਪੋਲਿੰਗ ਪਾਰਟੀਆਂ ਨੂੰ ਦਿੱਤੀ ਜਾਣ ਵਾਲੀਆਂ ਈ.ਵੀ.ਐੱਮ. ਮਸ਼ੀਨਾਂ ਦੀ ਸ਼ਨੀਵਾਰ ਸਵੇਰ ਤਕ ਨਿਗਰਾਨੀ ਕਰਨ ਦਾ ਸਵਾਲ ਹੈ, ਉਸ ਲਈ ਰਾਤ ਨੂੰ ਪੋਲਿੰਗ ਸਟਾਫ਼ ਦੇ 2 ਮੈਂਬਰਾਂ ਨੂੰ ਪੋਲਿੰਗ ਸਟੇਸ਼ਨ 'ਚ ਰੁਕਣਾ ਪਵੇਗਾ। ਇਸ ਡਿਊਟੀ ਤੋਂ ਮਹਿਲਾ ਸਟਾਫ਼ ਨੂੰ ਛੋਟ ਦਿੱਤੀ ਗਈ ਹੈ, ਪਰ ਪੁਲਸ ਫੋਰਸ ਦੇ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਰਾਤ ਵੇਲੇ ਪੋਲਿੰਗ ਸਟੇਸ਼ਨ 'ਤੇ ਹੋਣੀ ਲਾਜ਼ਮੀ ਹੈ, ਜਿਸ ਨੂੰ ਲੈ ਕੇ ਰਿਟਰਨਿੰਗ ਅਫ਼ਸਰਾਂ ਤੋਂ ਇਲਾਵਾ ਫਲਾਈਂਗ ਸਕੁਐਡ ਟੀਮਾਂ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕ੍ਰਾਸ ਚੈਕਿੰਗ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਅਮਿਤ ਸ਼ਾਹ ਦੇ ਸਰਕਾਰ ਡੇਗਣ ਦੇ ਬਿਆਨ ਦਾ CM ਮਾਨ ਨੇ ਦਿੱਤਾ ਜਵਾਬ, 2027 ਲਈ ਵੀ ਕਰ 'ਤੀ ਭਵਿੱਖਬਾਣੀ (ਵੀਡੀਓ)

ਪ੍ਰਸ਼ਾਸਨ ਵੱਲੋਂ ਟ੍ਰਾਂਸਪੋਰਟੇਸ਼ਨ ਤੋਂ ਇਲਾਵਾ 5 ਟਾਈਮ ਦੀ ਰੋਟੀ ਦਾ ਪ੍ਰਬੰਧ

ਚੋਣ ਡਿਊਟੀ ਵਿਚ ਲਗਾਏ ਗਏ ਸਟਾਫ਼ ਦੇ ਨਾਲ ਸੁਰੱਕਿਆ ਮੁਲਾਜ਼ਮਾਂ ਨੂੰ ਪੋਲਿੰਗ ਸਟੇਸ਼ਨ ਤਕ ਲੈ ਜਾਣ ਲਈ ਟ੍ਰਾਂਸਪੋਰਟੇਸ਼ਨ ਦਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਕਤ ਮੁਲਾਜ਼ਮਾਂ ਦੇ ਲਈ ਸ਼ੁੱਕਰਵਾਰ ਦੁਪਹਿਰ ਤੋਂ ਲੈ ਕੇ ਸ਼ਨੀਵਾਰ ਰਾਤ ਤਕ 5 ਟਾਈਮ ਦੀ ਰੋਟੀ ਦਾ ਪ੍ਰਬੰਧ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News