ਬਠਿੰਡਾ ਦੇ ਪਿੰਡ ਖੁੱਡੀਆਂ ਵਿਚ EVM ਹੋਈ ਖਰਾਬ, ਮੰਤਰੀ ਖੁੱਡੀਆਂ ਕਰ ਰਹੇ ਇੰਤਜ਼ਾਰ
Saturday, Jun 01, 2024 - 07:55 AM (IST)

ਬਠਿੰਡਾ : ਬਠਿੰਡਾ ਦੇ ਪਿੰਡ ਖੁੱਡੀਆਂ 'ਚ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਣ ਵੋਟਿੰਗ ਦਾ ਕੰਮ ਅਜੇ ਤਕ ਸ਼ੁਰੂ ਨਹੀਂ ਹੋ ਸਕਿਆ ਹੈ। ਪੰਜਾਬ ਭਰ ਵਿਚ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਅਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੋਟ ਪਾਉਣ ਪਹੁੰਚੇ ਪਰ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਣ ਉਹ ਵੋਟ ਨਹੀਂ ਪਾ ਸਕੇ ਅਤੇ ਕਤਾਰ ਵਿਚ ਖੜ੍ਹੇ ਹੋ ਕੇ ਵੋਟਿੰਗ ਮਸ਼ੀਨ ਠੀਕ ਹੋ ਤਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ।