ਵੋਟਿੰਗ ਦੌਰਾਨ ਹੰਗਾਮਾ, ਗੁੱਸੇ 'ਚ ਭੀੜ ਨੇ EVM ਅਤੇ VVPAT ਮਸ਼ੀਨ ਨੂੰ ਤਲਾਬ 'ਚ ਸੁੱਟਿਆ

06/01/2024 6:30:17 PM

ਪੱਛਮੀ ਬੰਗਾਲ- ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਲਈ ਵੋਟਿੰਗ ਜਾਰੀ ਹੈ। ਇਸ ਦੌਰਾਨ ਪੱਛਮੀ ਬੰਗਾਲ ਤੋਂ ਹੰਗਾਮੇ ਦੀਆਂ ਖ਼ਬਰਾਂ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਦੱਖਣੀ 24 ਪਰਗਨਾ 'ਚ ਗੁੱਸੇ 'ਚ ਆਈ ਭੀੜ ਨੇ EVM ਅਤੇ VVPAT ਮਸ਼ੀਨਾਂ ਨੂੰ ਪਾਣੀ 'ਚ ਸੁੱਟ ਦਿੱਤਾ ਹੈ। ਆਖਰੀ ਪੜਾਅ 'ਚ ਪੱਛਮੀ ਬੰਗਾਲ ਦੀਆਂ 9 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

ਇਹ ਵੀ ਪੜ੍ਹੋ-  7ਵੇਂ ਪੜਾਅ ਲਈ ਹਿਮਚਾਲ 'ਚ ਵੋਟਿੰਗ ਜਾਰੀ, BJP ਉਮੀਦਵਾਰ ਅਨੁਰਾਗ ਠਾਕੁਰ ਪਤਨੀ ਨਾਲ ਪਹੁੰਚੇ ਵੋਟ ਪਾਉਣ

ਪੱਛਮੀ ਬੰਗਾਲ ਦੇ 7ਵੇਂ ਪੜਾਅ ਦੀ ਵੋਟਿੰਗ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਖ਼ਬਰ ਆਈ ਕਿ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਦੇ ਕੁਲਤਾਈ ਵਿਚ ਬੂਥ ਨੰਬਰ 40, 41 ਵਿਚ ਭੀੜ ਨੇ ਕਥਿਤ ਤੌਰ 'ਤੇ EVM ਅਤੇ VVPAT ਮਸ਼ੀਨਾਂ ਨੂੰ ਪਾਣੀ ਵਿੱਚ ਸੁੱਟ ਦਿੱਤਾ। ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟੀਐਮਸੀ ਸਮਰਥਕਾਂ ਵੱਲੋਂ ਵੋਟਰਾਂ ਨੂੰ ਕਥਿਤ ਤੌਰ 'ਤੇ ਧਮਕਾਇਆ ਗਿਆ, ਜਿਸ ਕਾਰਨ ਭੀੜ ਭੜਕ ਗਈ ਅਤੇ ਈਵੀਐਮ ਨੂੰ ਛੱਪੜ ਵਿੱਚ ਸੁੱਟ ਦਿੱਤਾ।

 

 

ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖ਼ਰੀ ਪੜਾਅ ਵਿਚ ਸ਼ਨੀਵਾਰ ਨੂੰ 7 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਣਸੀ ਸੀਟ ਵੀ ਸ਼ਾਮਲ ਹਨ। ਇਸ ਪੜਾਅ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ ਸੀਟ, ਪੰਜਾਬ ਦੀਆਂ 13 ਸੀਟਾਂ ਅਤੇ ਹਿਮਾਚਲ ਪ੍ਰਦੇਸ਼ 4 ਸੀਟਾਂ, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

ਇਹ ਵੀ ਪੜ੍ਹੋ- ਕੰਨਿਆ ਕੁਮਾਰੀ 'ਚ PM ਮੋਦੀ ਦਾ ਅੰਤਰ ਧਿਆਨ ਜਾਰੀ, ਅੱਜ ਆਖ਼ਰੀ ਗੇੜ ਦੀ ਹੋ ਰਹੀ ਵੋਟਿੰਗ (ਵੀਡੀਓ) 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News