ਹਿਮਾਚਲ ਪ੍ਰਦੇਸ਼ ''ਚ 5 ਬੂਥਾਂ ''ਤੇ EVM ਖਰਾਬ, ਵੋਟਰ ਘਰ ਪਰਤਣ ਨੂੰ ਹੋਏ ਮਜਬੂਰ

06/01/2024 3:12:39 PM

ਸੁੰਦਰਨਗਰ- ਹਿਮਾਚਲ ਪ੍ਰਦੇਸ਼ 'ਚ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਲਈ ਵੋਟਿੰਗ ਜਾਰੀ ਹੈ। ਮੰਡੀ ਜ਼ਿਲ੍ਹਾ ਦੇ ਵਿਧਾਨ ਸਭਾ ਖੇਤਰ ਸੁੰਦਰਨਗਰ ਵਿਚ 5 ਬੂਥਾਂ 'ਚ ਵੋਟਰਾਂ ਨੂੰ ਉਸ ਸਮੇਂ ਪਰੇਸ਼ਾਨੀ ਝੱਲਣੀ ਪਈ, ਜਦੋਂ EVM ਖਰਾਬ ਹੋ ਗਈ। ਇਸ ਕਾਰਨ ਜਿੱਥੇ ਸਥਾਨਕ ਪ੍ਰਸ਼ਾਸਨ ਦੇ ਹੱਥ-ਪੈਰ ਫੂਲ ਗਏ ਹਨ, ਉੱਥੇ ਹੀ ਖੇਤਰ ਦੇ 5 ਬੂਥਾਂ 'ਤੇ EVM ਮਸ਼ੀਨ ਖਰਾਬ ਹੋਣ ਕਾਰਨ ਕੁਝ ਵੋਟਰਾਂ ਨੂੰ ਘੰਟਿਆਂ ਤੱਕ ਉਡੀਕ ਕਰ ਕੇ ਬਿਨਾਂ ਵੋਟਿੰਗ ਦੇ ਘਰ ਵਾਪਸ ਜਾਣਾ ਪਿਆ। ਪ੍ਰਸ਼ਾਸਨ ਨੇ ਮੌਕੇ 'ਤੇ ਹਫੜਾ-ਦਫੜੀ 'ਚ EVM ਪਹੁੰਚਾ ਕੇ ਚੋਣ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕਰਵਾਇਆ। 

ਇਹ ਵੀ ਪੜ੍ਹੋ-  ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ; ਹਮੀਰਪੁਰ ਤੋਂ BJP ਉਮੀਦਵਾਰ ਅਨੁਰਾਗ ਠਾਕੁਰ ਨੇ ਪਾਈ ਵੋਟ

ਇਸ ਦੇ ਨਾਲ ਹੀ ਇਨ੍ਹਾਂ ਘਟਨਾਵਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੁੰਦਰਨਗਰ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਸਮੱਸਿਆ ਦਾ ਜਾਇਜ਼ਾ ਲਿਆ ਹੈ। ਇਸ ਘਟਨਾ ਦਾ ਨੋਟਿਸ ਲੈਂਦਿਆਂ ਸੁੰਦਰਨਗਰ ਦੇ ਵਿਧਾਇਕ ਰਾਕੇਸ਼ ਜਾਮਵਾਲ ਨੇ ਪ੍ਰਭਾਵਿਤ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਅਤੇ ਮੌਕੇ 'ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜਾਮਵਾਲ ਨੇ ਦੱਸਿਆ ਕਿ ਸੁੰਦਰਨਗਰ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ ਹੋਣ ਦੀ ਸੂਚਨਾ ਮਿਲ ਰਹੀ ਹੈ। ਇਸ ਕਾਰਨ ਵੋਟਰ ਬਿਨਾਂ ਵੋਟ ਪਾਏ ਹੀ ਘਰਾਂ ਨੂੰ ਪਰਤਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਹਫੜਾ-ਦਫੜੀ ਪਿਛਲੇ 25 ਸਾਲਾਂ ਵਿਚ ਨਹੀਂ ਦੇਖੀ ਗਈ। ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ- ਵੋਟਿੰਗ ਦੌਰਾਨ ਹੰਗਾਮਾ, ਗੁੱਸੇ 'ਚ ਭੀੜ ਨੇ EVM ਅਤੇ VVPAT ਮਸ਼ੀਨ ਨੂੰ ਤਲਾਬ 'ਚ ਸੁੱਟਿਆ


Tanu

Content Editor

Related News