ਗੁਜਰਾਤ : ਨਿਤਿਆਨੰਦ ਭੱਜਿਆ ਵਿਦੇਸ਼, ਪੁਲਸ ਨੇ ਨਹੀਂ ਕੀਤਾ ਇੰਟਰਪੋਲ ਨਾਲ ਸੰਪਰਕ

12/3/2019 6:53:12 PM

ਗੁਜਰਾਤ — ਨਿਤਿਆਨੰਦ ਮਾਮਲੇ 'ਚ ਗੁਜਰਾਤ ਪੁਲਸ ਦਾ ਕਹਿਣਾ ਹੈ ਕਿ ਨਿਤਿਆਨੰਦ ਦੇਸ਼ ਛੱਡ ਕੇ ਭੱਜ ਗਿਆ ਹੈ। ਉਥੇ ਦੀ ਸੂਤਰਾਂ ਦਾ ਦਾਅਵਾ ਹੈ ਕਿ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਗੁਜਰਾਤ ਪੁਲਸ ਨੇ ਹੁਣ ਤਕ ਭਾਰਤੀ ਇੰਟਰਪੋਲ ਨਾਲ ਸੰਪਰਕ ਨਹੀਂ ਕੀਤਾ ਹੈ, ਨਾ ਹੀ ਨਿਤਿਆਨੰਦ ਨੂੰ ਲੱਭਣ ਲਈ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਹੈ। ਗੁਜਰਾਤ ਹਾਈ ਕੋਰਟ ਦੇ ਨਿਰਦੇਸ਼ 'ਤੇ ਨਿਤਿਆਨੰਦ ਖਿਲਾਫ ਅਗਵਾ ਅਤੇ ਫਿਰੌਤੀ ਦੇ ਮਾਮਲੇ ਦਰਜ ਕੀਤੇ ਹਨ। ਇਸ ਤੋਂ ਪਹਿਲਾਂ ਨਿਤਿਆਨੰਦ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵੀ ਲੱਗ ਚੁੱਕੇ ਹਨ।


Inder Prajapati

Edited By Inder Prajapati