ਗੁੜੀਆ ਗੈਂਗਰੇਪ ਕੇਸ : ਦੋਹਾਂ ਦੋਸ਼ੀਆਂ ਨੂੰ 20-20 ਸਾਲ ਕੈਦ ਦੀ ਸਜ਼ਾ

01/30/2020 5:30:56 PM

ਨਵੀਂ ਦਿੱਲੀ— ਗੁੜੀਆ ਗੈਂਗਰੇਪ ਕੇਸ ਨੂੰ ਦੋਹਾਂ ਦੋਸ਼ੀਆਂ ਨੂੰ ਦਿੱਲੀ ਦੀ ਇਕ ਕੋਰਟ ਨੇ 20-20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਪੀੜਤ ਬੱਚੀ ਨੂੰ 11 ਲੱਖ ਰੁਪਏ ਮੁਆਵਜ਼ੇ ਦਾ ਵੀ ਆਦੇਸ਼ ਦਿੱਤਾ ਹੈ। ਕੜਕੜਡੂਮਾ ਕੋਰਟ ਨੇ ਮਨੋਜ ਸ਼ਾਹ ਅਤੇ ਪ੍ਰਦੀਪ ਕੁਮਾਰ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ ਪੀੜਤ ਪੱਖ ਨੇ ਇਹ ਕਹਿੰਦੇ ਹੋਏ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦੇਣ ਦੀ ਗੱਲ ਕਹੀ ਹੈ ਕਿ ਦੋਸ਼ੀਆਂ ਨੂੰ ਘੱਟੋ-ਘੱਟ ਸਜ਼ਾ ਦਿੱਤੀ ਗਈ ਹੈ। ਇਸ ਮਾਮਲੇ 'ਚ ਕਰੀਬ 7 ਸਾਲ ਬਾਅਦ ਫੈਸਲਾ ਆਇਆ ਹੈ।

20 ਸਾਲ ਦੀ ਸਜ਼ਾ ਤੋਂ ਸੰਤੁਸ਼ਟ ਨਹੀਂ ਹੈ ਪੀੜਤ ਪੱਖ
ਪੀੜਤ ਪੱਖ ਦੋਸ਼ੀਆਂ ਨੂੰ ਮਿਲੀ 20 ਸਾਲ ਦੀ ਸਜ਼ਾ ਤੋਂ ਸੰਤੁਸ਼ਟ ਨਹੀਂ ਹੈ। ਇਸ ਮਾਮਲੇ 'ਚ ਸ਼ਿਕਾਇਤਕਰਤਾ ਬਚਪਨ ਬਚਾਓ ਅੰਦੋਲਨ ਦੇ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਕੋਰਟ ਦੇ ਫੈਸਲੇ ਤੋਂ ਬਾਅਦ ਕਿਹਾ,''ਦੋਸ਼ੀਆਂ ਨੇ ਜੋ ਗੁਨਾਹ ਕੀਤਾ ਹੈ, ਉਸ ਲਈ ਇਹ ਘੱਟੋ-ਘੱਟ ਸਜ਼ਾ ਹੈ। ਅਸੀਂ ਹੋਰ ਸਖਤ ਸਜ਼ਾ ਲਈ ਦਿੱਲੀ ਹਾਈ ਕੋਰਟ ਜਾਣਗੇ।''

2013 ਨੂੰ 5 ਸਾਲ ਦੀ ਮਾਸੂਮ ਨਾਲ ਗੈਂਗਰੇਪ ਹੋਇਆ ਸੀ
ਪੂਰਬੀ ਦਿੱਲੀ ਦੇ ਗਾਂਧੀ ਨਗਰ ਇਲਾਕੇ 'ਚ 15 ਅਪ੍ਰੈਲ 2013 ਨੂੰ 5 ਸਾਲ ਦੀ ਮਾਸੂਮ ਨਾਲ ਗੈਂਗਰੇਪ ਹੋਇਆ ਸੀ। ਉਦੋਂ ਪੁਲਸ ਵਲੋਂ ਕਾਰਵਾਈ 'ਚ ਦੇਰੀ ਨੇ ਆਮ ਜਨਤਾ ਦੇ ਗੁੱਸੇ ਨੂੰ ਭੜਕਾ ਦਿੱਤਾ ਸੀ। ਦੋਵੇਂ ਦੋਸ਼ੀ ਬੱਚੀ ਨਾਲ ਦਰਿੰਦਗੀ ਤੋਂ ਬਾਅਦ ਉਸ ਨੂੰ ਮਰਿਆ ਸਮਝ ਕੇ ਉੱਥੇ ਛੱਡ ਕੇ ਦੌੜ ਗਏ ਸਨ। ਬਾਅਦ 'ਚ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ।


DIsha

Content Editor

Related News