ਐਗਜ਼ਿਟ ਪੋਲ : ਜਾਣੋ ਪੰਜ ਸੂਬਿਆਂ ''ਚ ਕਿਸ ਦੀ ਬਣ ਰਹੀ ਹੈ ਸਰਕਾਰ

03/09/2017 9:35:18 PM

ਨਵੀਂ ਦਿੱਲੀ- ਪੰਜ ਸੂਬਿਆਂ ''ਚ ਸਮਾਪਤ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਭਾਜਪਾ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ''ਤੇ ਧਿਆਨ ਦਿੱਤਾ ਜਾਵੇ ਤਾਂ ਯੂ. ਪੀ. ''ਚ ਭਾਜਪਾ ਬਹੁਮਤ ਨੇੜੇ ਜਾਂਦੀ ਨਜ਼ਰ ਆ ਰਹੀ ਹੈ ਤਾਂ ਪੰਜਾਬ ''ਚ ਕਾਂਗਰਸ ਸੱਤਾ ''ਚ ਵਾਪਸੀ ਨੇੜੇ ਹੈ। ਹਾਲਾਂਕਿ ਉਥੇ ਆਪ ਦੇ ਨਾਲ ਉਸ ਦਾ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਯੂ. ਪੀ. ''ਚ ਸਾਰੇ ਚੈਨਲਾਂ ਵਲੋਂ ਕੀਤੇ ਗਏ ਐਗਜ਼ਿਟ ਪੋਲ ਦੇ ਨਤੀਜਿਆਂ ''ਚ ਭਾਜਪਾ ਗਠਜੋੜ ਸਭ ਤੋਂ ਅੱਗੇ ਹੈ, ਜਦੋਂ ਕਿ ਸਪਾ-ਕਾਂਗਰਸ ਗਠਜੋੜ ਦੂਜੇ ਨੰਬਰ ''ਤੇ ਹੈ। ਹਾਲਾਂਕਿ ਮੁਕਾਬਲਾ ਇਥੇ ਵੀ ਸਖ਼ਤ ਹੀ ਹੈ ਪਰ ਬਾਜ਼ੀ ਭਾਜਪਾ ਦੇ ਹੱਥ ਲੱਗਦੀ ਨਜ਼ਰ ਆ ਰਹੀ ਹੈ। ਉਥੇ ਹੀ ਬਸਪਾ ਇਨ੍ਹਾਂ ਚੋਣਾਂ ''ਚ ਤੀਜੇ ਨੰਬਰ ਦੀ ਪਾਰਟੀ ਬਣਦੀ ਨਜ਼ਰ ਆ ਰਹੀ ਹੈ। ਟਾਈਮਜ਼ ਨਾਓ-ਵੀ. ਐਮ. ਆਰ, ਇੰਡੀਆ ਟੂਡੇ-ਐਕਸਿਸ, ਇੰਡੀਆ ਨਿਊ- ਐਮ.ਆਰ.ਸੀ., ਇੰਡੀਆ ਟੀ. ਵੀ. ਸੀ. ਵੋਟਰ, ਏ. ਬੀ. ਪੀ.-ਨੀਲਸਨ, ਨਿਊਜ਼ 24-ਟੂਡੇਜ਼ ਚੈਨਲ ਦੇ ਐਗਜ਼ਿਟ ਪੋਲ ਦਾ ਔਸਤ ਕੱਢਿਆ ਜਾਵੇ ਤਾਂ ਯੂ. ਪੀ. ''ਚ ਭਾਜਪਾ ਗਠਜੋੜ ਬਹੁਮਤ ਨੇੜੇ ਯਾਨੀ 193 ਸੀਟਾਂ ਜਿੱਤ ਦਾ ਨਜ਼ਰ ਆ ਰਿਹਾ ਹੈ ਜਦੋਂ ਕਿ ਸਪਾ-ਕਾਂਗਰਸ ਗਠਜੋੜ ਨੂੰ 120 ਸੀਟਾਂ ਅਤੇ ਬਸਪਾ ਨੂੰ 78 ਸੀਟਾਂ ਮਿਲ ਰਹੀਆਂ ਹਨ। ਉਥੇ ਪੰਜਾਬ ''ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਹਮਣੇ ਅਕਾਲੀ-ਭਾਜਪਾ ਗਠਜੋੜ ਪੱਤੇ ਵਾਂਗ ਉਖੜਦਾ ਨਜ਼ਰ ਆ ਰਿਹਾ ਹੈ। ਸਾਰੇ ਐਗਜ਼ਿਟ ਪੋਲ ਦੀ ਔਸਤ ਅਨੁਸਾਰ ਪੰਜਾਬ ''ਚ ਕਾਂਗਰਸ ਦੀ ਬੁਹਮਤ ਤੋਂ ਜ਼ਿਆਦਾ ਯਾਨੀ 60 ਅਤੇ ਆਮ ਆਦਮੀ ਪਾਰਟੀ ਨੂੰ 50 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਸਭ ਤੋਂ ਬੁਰਾ ਹੋਇਆ ਅਕਾਲੀ-ਭਾਜਪਾ ਗਠਜੋੜ ਨਾਲ, ਜਿਸ ਨੂੰ ਸਿਰਫ 6 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। 

ਉੱਤਰ ਪ੍ਰਦੇਸ਼ ਐਗਜ਼ਿਟ ਪੋਲ 

ਏ. ਬੀ. ਪੀ- ਉੱਤਰ ਪ੍ਰਦੇਸ਼ ''ਚ ਭਾਜਪਾ ਨੂੰ 164-176, ਸਪਾ ਕਾਂਗਰਸ ਗਠਜੋੜ ਨੂੰ 156-169 ਅਤੇ ਬਸਪਾ ਨੂੰ 60-72 ਸੀਟਾਂ ਮਿਲਣ ਦਾ ਖਦਸ਼ਾ ਹੈ। 

ਇੰਡੀਆ ਟੀ.ਵੀ.ਸੀ ਵੋਟਰਸ- ਭਾਜਪਾ 155-167, ਸਪਾ-ਕਾਂਗਰਸ ਨੂੰ 135-147, ਬਸਪਾ 1 81-93 ਅਤੇ ਹੋਰ ਨੂੰ 8-20 ਸੀਟਾਂ।

ਇੰਡੀਆ ਨਿਊਜ਼ — ਭਾਜਪਾ ਨੂੰ 185 ਸਪਾ-ਕਾਂਗਰਸ ਨੂੰ 120 ਅਤੇ ਬਸਪਾ ਨੂੰ 90 ਸੀਟਾਂ, ਹੋਰਾਂ ਨੂੰ 8 ਸੀਟਾਂ। 

ਇੰਡੀਆ ਟੂਡੇ- ਭਾਜਪਾ ਨੂੰ 251-279, ਸਪਾ -ਕਾਂਗਰਸ ਨੂੰ 88-112 ਅਤੇ ਬਸਪਾ ਨੂੰ 28-42 ਸੀਟਾਂ।

ਟਾਈਮਜ਼ ਨਾਓ- ਭਾਜਪਾ ਨੂੰ 190-210, ਸਪਾ-ਕਾਂਗਰਸ ਨੂੰ 110-130 ਅਤੇ ਬਸਪਾ ਨੂੰ 57-74 ਸੀਟਾਂ।

ਟੁਡੇਜ਼ ਚਾਣਕਿਆ— ਭਾਜਪਾ 285 (+18,18), ਸਪਾ-88 (+15,-15), ਬਸਪਾ 27(—12,-12) ਹੋਰਾਂ ਨੂੰ 3(+2,-2)

ਉਤਰਾਖੰਡ ''ਚ ਐਗਜ਼ਿਟ ਪੋਲ

ਨਿਊਜ਼ ਐਕਸ- ਭਾਜਪਾ ਨੂੰ 38, ਕਾਂਗਰਸ ਨੂੰ 30 ਅਤੇ ਹੋਰਾਂ ਨੂੰ 2 ਸੀਟਾਂ। 

ਆਜ ਤੱਕ- ਭਾਜਪਾ ਨੂੰ 46-53, ਕਾਂਗਰਸ ਨੂੰ 12-21 ਹੋਰਾਂ ਨੂੰ 1-2 ਸੀਟਾਂ। 

ਇੰਡੀਆ ਟੀ.ਵੀ.- ਭਾਜਪਾ 29-25, ਕਾਂਗਰਸ ਨੂੰ 29-35 ਸੀਟਾਂ।

ਨਿਊਜ਼ 24— ਭਾਜਪਾ 53, ਕਾਂਗਰਸ ਨੂੰ 15 ਅਤੇ ਹੋਰਾਂ ਨੂੰ ਦੋ ਸੀਟਾਂ। 

ਇੰਡੀਆ ਟੂਡੇ- ਭਾਜਪਾ ਨੂੰ 46-53, ਕਾਂਗਰਸ ਨੂੰ 12-21 ਅਤੇ ਹੋਰਾਂ ਨੂੰ 4 ਸੀਟਾਂ। 

ਗੋਆ ''ਚ ਐਗਜ਼ਿਟ ਪੋਲ

ਇੰਡੀਆ ਟੀ.ਵੀ-ਸੀ ਵੋਟਰਸ— ਭਾਜਪਾ 15, ਕਾਂਗਰਸ ਨੂੰ 10, ਆਪ ਨੂੰ 7 ਅਤੇ ਹੋਰਾਂ ਨੂੰ 8 ਸੀਟਾਂ। 

ੰਇੰਡੀਆ ਟੂਡੇ— ਭਾਜਪਾ ਨੂੰ 18-22, ਕਾਂਗਰਸ ਨੂੰ 9-13 ਅਤੇ ਆਪ ਨੂੰ 0-2 ਸੀਟਾਂ, ਹੋਰਾਂ ਨੂੰ 5-9 ਸੀਟਾਂ। 

ਟਾਈਮਜ਼ ਨਾਓ— ਭਾਜਪਾ ਨੂੰ 15-21, ਕਾਂਗਰਸ ਨੂੰ 12-18 ਅਤੇ ਆਪ ਨੂੰ 0-4 ਸੀਟਾਂ। 

ਨਿਊਜ਼ ਐਕਸ— ਭਾਜਪਾ ਨੂੰ 15, ਕਾਂਗਰਸ ਨੂੰ 10 ਅਤੇ ਆਪ ਨੂੰ 7 ਸੀਟਾਂ। 

ਪੰਜਾਬ ''ਚ ਐਗਜ਼ਿਟ ਪੋਲ

ਇੰਡੀਆ ਟੂਡੇ ਐਕਸਿਸ- ਅਕਾਲੀ-ਭਾਜਪਾ ਨੂੰ 4-7, ਕਾਂਗਰਸ ਨੂੰ 62-71, ਆਪ ਨੂੰ 42-51 ਅਤੇ ਹੋਰਾਂ ਨੂੰ 0-2 ਸੀਟਾਂ। 

ਟੂਡੇਜ਼ ਚਾਣਕਿਆ— ਅਕਾਲੀ-ਭਾਜਪਾ ਨੂੰ 9, ਕਾਂਗਰਸ ਨੂੰ 54, ਆਪ ਨੂੰ 54, ਅਤੇ ਹੋਰਾਂ ਨੂੰ 0 ਸੀਟਾਂ। 

ਇੰਡੀਆ ਟੀ.ਵੀ.-ਸੀ ਵੋਟਰ— ਅਕਾਲੀ-ਭਾਜਪਾ ਨੂੰ 5-13, ਕਾਂਗਰਸ ਨੂੰ 41-49, ਆਪ ਨੂੰ 59-67 ਅਤੇ ਹੋਰਾਂ ਨੂੰ 0-3 ਸੀਟਾਂ। 

ਇੰਡੀਆ ਨਿਊਜ਼-ਐਮ. ਆਰ. ਸੀ.— ਅਕਾਲੀ-ਭਾਜਪਾ ਨੂੰ 7, ਕਾਂਗਰਸ ਨੂੰ 55, ਆਪ ਨੂੰ 55 ਅਤੇ ਹੋਰਾਂ ਨੂੰ 0 ਸੀਟਾਂ। 

ਮਣੀਪੁਰ ''ਚ ਐਗਜ਼ਿਟ ਪੋਲ

ਇੰਡੀਆ ਟੀ.ਵੀ-ਸੀ ਵੋਟਰ— ਭਾਜਪਾ ਨੂੰ 25-31, ਕਾਂਗਰਸ ਨੂੰ 17-23 ਅਤੇ ਹੋਰਾਂ ਨੂੰ 9-15 ਸੀਟਾਂ। 

ਇੰਡੀਆ ਟੂਡੇ-ਐਕਸਿਸ— ਭਾਜਪਾ ਨੂੰ 16-22, ਕਾਂਗਰਸ ਨੂੰ 30-36 ਅਤੇ ਹੋਰਾਂ ਨੂੰ 3-5 ਸੀਟਾਂ। 


Related News