ਕਈ ਸੂਬਿਆਂ 'ਚ 'ਹੀਟਵੇਵ' ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰ, ਜਾਣੋ ਦੇਸ਼ ਭਰ ਦੇ ਮੌਸਮ ਦਾ ਮਿਜਾਜ਼

Tuesday, Apr 30, 2024 - 05:39 PM (IST)

ਕਈ ਸੂਬਿਆਂ 'ਚ 'ਹੀਟਵੇਵ' ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰ, ਜਾਣੋ ਦੇਸ਼ ਭਰ ਦੇ ਮੌਸਮ ਦਾ ਮਿਜਾਜ਼

ਨਵੀਂ ਦਿੱਲੀ- ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਪੈ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਪੂਰਬੀ ਭਾਰਤ ਵਿੱਚ 1 ਮਈ ਤੱਕ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ। ਹਾਲਾਂਕਿ ਹੀਟਵੇਵ ਦੀ ਚਿਤਾਵਨੀ ਦੇ ਮੱਦੇਨਜ਼ਰ ਤ੍ਰਿਪੁਰਾ ਨੇ ਆਪਣੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚਕਾਰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਬਾਰਸ਼ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਆਓ ਜਾਣਦੇ ਹਾਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਮੌਸਮ ਨੂੰ ਲੈ ਕੇ ਤਾਜਾ ਅਪਡੇਟ-

ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਇਲਾਕਿਆਂ 'ਚ ਤੇਜ਼ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜੰਮੂ-ਕਸ਼ਮੀਰ ਪੁਲਸ ਨੇ ਹੜ੍ਹ ਪ੍ਰਭਾਵਿਤ ਕੁਪਵਾੜਾ ਦੇ ਇਲਾਕਿਆਂ 'ਚ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਥੇ ਹੀ ਲਗਾਤਾਰ ਮੀਂਹ ਅਤੇ ਹੜ੍ਹ ਵਰਗੀ ਸਥਿਤੀ ਕਾਰਨ ਪੂਰੇ ਕਸ਼ਮੀਰ 'ਚ ਮੰਗਲਵਾਰ ਨੂੰ ਸਕੂਲ ਅਤੇ ਕਾਲਜ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। 

ਇਨ੍ਹਾਂ ਸੂਬਿਆਂ 'ਚ ਬੰਦ ਰਹਿਣਗੇ ਸਕੂਲ

ਮੌਸਮ ਵਿਭਾਗ ਨੇ ਤ੍ਰਿਪੁਰਾ 'ਚ ਹੀਟਵੇਵ ਦੀ ਚਿਤਾਵਨੀ ਜਾਰੀ ਕੀਤੀ ਹੈ। ਤ੍ਰਿਪੁਰਾ ਸਰਕਾਰ ਨੇ ਹੀਟਵੇਵ ਕਾਰਨ ਸੂਬੇ ਭਰ ਦੇ ਸਾਰੇ ਸਕੂਲਾਂ ਵਿੱਚ 1 ਮਈ (ਬੁੱਧਵਾਰ) ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੁਡੂਚੇਰੀ 'ਚ ਹੀਟਵੇਵ ਕਾਰਨ 5 ਜੂਨ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਨਾਲ ਹੀ ਕਸ਼ਮੀਰ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਕੂਲ ਇੱਕ ਦਿਨ ਲਈ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।

ਹੀਟਵੇਵ ਦੀ ਚਿਤਾਵਨੀ

ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਆਈ.ਐੱਮ.ਡੀ. ਮੁਤਾਬਕ ਪੱਛਮੀ ਬੰਗਾਲ, ਓਡੀਸ਼ਾ, ਬਿਹਾਰ ਅਤੇ ਝਾਰਖੰਡ ਵਿੱਚ ਅਗਲੇ ਤਿੰਨ ਦਿਨਾਂ ਤੱਕ ਅੱਤ ਦੀ ਗਰਮੀ ਪਵੇਗੀ। 1 ਮਈ ਤਕ ਗੰਗਾ ਪੱਛਮੀ ਬੰਗਾਲ, ਓਡੀਸ਼ਾ ਅਤੇ ਬਿਹਾਰ, ਝਾਰਖੰਡ ਦੇ ਕੁਝ ਹਿੱਸਿਆਂ ਵਿਚ ਹੀਟਵੇਵ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। 

ਇਨ੍ਹਾਂ ਸੂਬਿਆਂ 'ਚ ਰੈੱਡ ਅਲਰਟ

ਮੌਸਮ ਵਿਭਾਗ ਅਨੁਸਾਰ 29 ਅਪ੍ਰੈਲ ਤੋਂ 1 ਮਈ ਤੱਕ ਤੇਲੰਗਾਨਾ, 30 ਅਪ੍ਰੈਲ ਤੱਕ ਪੂਰਬੀ ਉੱਤਰ ਪ੍ਰਦੇਸ਼ ਵਿੱਚ ਹੀਟਵੇਵ ਦੇ ਹਾਲਾਤ ਬਣੇ ਰਹਿਣਗੇ। ਇਸ ਦੌਰਾਨ ਪੱਛਮੀ ਅਸਾਮ, ਮੇਘਾਲਿਆ, ਤ੍ਰਿਪੁਰਾ, ਕੇਰਲ ਅਤੇ ਤੱਟਵਰਤੀ ਕਰਨਾਟਕ ਵਿੱਚ 2 ਮਈ ਤੱਕ ਹੀਟਵੇਵ ਚੱਲਣ ਦੀ ਸੰਭਾਵਨਾ ਹੈ। ਆਈ.ਐੱਮ.ਡੀ. ਨੇ ਬੰਗਾਲ ਅਤੇ ਓਡੀਸ਼ਾ ਵਿੱਚ ਅੱਤ ਦੀ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।


author

Rakesh

Content Editor

Related News