‘ਖਾਲਿਸਤਾਨ ਸਮਰਥਕਾਂ ਦਾ ਖੁੱਲ੍ਹ ਕੇ ਪ੍ਰਚਾਰ ਤੇ ਪ੍ਰਸਾਰ ਦਾ ਮਾਧਿਅਮ ਬਣ ਰਹੀ ਕੈਨੇਡਾ ਸਰਕਾਰ’
Tuesday, Apr 30, 2024 - 10:55 PM (IST)
ਅੰਮ੍ਰਿਤਸਰ (ਕੱਕੜ)– ਹਿੰਦੂ ਸੰਯੁਕਤ ਮੋਰਚਾ ਦੀ ਮੀਟਿੰਗ ਪ੍ਰਧਾਨ ਜੈ ਗੋਪਾਲ ਲਾਲੀ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਵਿਖੇ ਹੋਈ, ਜਿਸ ’ਚ ਬਲਦੇਵ ਭਾਰਦਵਾਜ, ਸਚਿਨ ਬਹਿਲ, ਸੰਜੇ ਕੁਮਾਰੀਆ, ਰੋਹਿਤ ਤ੍ਰਿਪਾਠੀ, ਮਨੋਜ ਡਿਪਟੀ, ਰਾਜੇਸ਼, ਅਮਿਤ ਗਰੋਵਰ, ਯੁਵਰਾਜ ਮੱਟੂ, ਟੀਟੂ ਬਾਕਸਰ, ਚੇਤਨ ਕੁਮਾਰ, ਅਨਿਲ ਟੰਡਨ ਆਦਿ ਹਿੰਦੂ ਆਗੂਆਂ ਨੇ ਸ਼ਿਰਕਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਗੈਸ ਲੀਕ ਹੋਣ ਕਾਰਨ ਰੈਸਟੋਰੈਂਟ 'ਚ ਹੋਇਆ ਵੱਡਾ ਧਮਾਕਾ, 8 ਲੋਕਾਂ ਦੀ ਮੌਤ
ਮੀਟਿੰਗ ’ਚ ਸਮੂਹ ਹਿੰਦੂ ਆਗੂਆਂ ਦਾ ਹਵਾਲਾ ਦਿੰਦਿਆਂ ਜੈ ਗੋਪਾਲ ਲਾਲੀ ਨੇ ਕਿਹਾ ਕਿ ਬੀਤੇ ਦਿਨੀਂ ਕੈਨੇਡਾ ਦੇ ਟੋਰਾਂਟੋ ਸ਼ਹਿਰ ’ਚ ਹੋਏ ਖਾਲਸਾ ਦਿਵਸ ਸਮਾਗਮ ’ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ’ਚ ਖਾਲਿਸਤਾਨ ਦੇ ਨਾਅਰੇ ਲਾਏ ਗਏ, ਜੋ ਕਿ ਇਸ ਗੱਲ ਦਾ ਸਬੂਤ ਹਨ ਕਿ ਕੈਨੇਡਾ ਸਰਕਾਰ ਨੇ ਖਾਲਿਸਤਾਨ ਦੇ ਸਮਰਥਕਾਂ ਦਾ ਇਸ ਮੁੱਦੇ ’ਤੇ ਸਾਥ ਦਿੱਤਾ ਹੈ ਤੇ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਦੀ ਪ੍ਰਕਿਰਿਆ ’ਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਮੇਸ਼ਾ ਇਹ ਭਰੋਸਾ ਦਿੰਦੇ ਹਨ ਕਿ ਕੈਨੇਡਾ ਦੀ ਧਰਤੀ ’ਤੇ ਖਾਲਿਸਤਾਨ ਸਮਰਥਕਾਂ ਲਈ ਕੋਈ ਥਾਂ ਨਹੀਂ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ, ਜੋ ਹਰ ਰੋਜ਼ ਦੇਸ਼ ਤੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ਪਾਕਿਸਤਾਨ ਵਾਂਗ ਹੀ ਖਾਲਿਸਤਾਨ ਦਾ ਪ੍ਰਚਾਰ ਪ੍ਰਸਾਰ ਕਰਨ ’ਚ ਲੱਗੀ ਹੋਈ ਹੈ ਤੇ ਉਥੇ ਹੀ ਤੇਜ਼ੀ ਨਾਲ ਖਾਲਿਸਤਾਨ ਸਮਰਥਕ ਖਾਲਿਸਤਾਨ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਵਿਸ਼ੇ ’ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ ਤੇ ਇਸ ਤੋਂ ਸਾਬਿਤ ਹੁੰਦਾ ਹੈ ਕਿ ਕੈਨੇਡੀਅਨ ਸਰਕਾਰ ਉਥੇ ਖਾਲਿਸਤਾਨ ਸਮਰਥਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਤੇ ਅੰਦਰੋਂ ਅੰਦਰ ਖਾਲਿਸਤਾਨ ਸਮਰਥਕਾਂ ਦਾ ਸਮਰਥਨ ਵੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।