ਛੁਡਵਾਇਆ ਗਿਆ ਅਗਵਾ ਕੀਤਾ ਬੱਚਾ, ਅਗਵਾਕਾਰਾਂ ਨੇ ਮੰਗੀ ਸੀ 4 ਕਰੋੜ ਦੀ ਫਿਰੌਤੀ

Saturday, Jul 25, 2020 - 11:45 AM (IST)

ਛੁਡਵਾਇਆ ਗਿਆ ਅਗਵਾ ਕੀਤਾ ਬੱਚਾ, ਅਗਵਾਕਾਰਾਂ ਨੇ ਮੰਗੀ ਸੀ 4 ਕਰੋੜ ਦੀ ਫਿਰੌਤੀ

ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿਚ ਕਰਨਲਗੰਜ ਖੇਤਰ ਤੋਂ ਅਗਵਾ 6 ਸਾਲ ਦੇ ਬੱਚੇ ਨੂੰ ਪੁਲਸ ਅਤੇ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਸ਼ਨੀਵਾਰ ਨੂੰ ਸਹੀ ਸਲਾਮਤ ਛੁਡਵਾ ਲਿਆ ਹੈ ਅਤੇ ਸਾਰੇ ਅਗਵਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਰਨਲਗੰਜ ਥਾਣਾ ਖੇਤਰ ਦੇ ਮੁਹੱਲਾ ਗਾੜੀ ਬਜ਼ਾਰ ਵਾਸੀ ਗੁਟਕਾ ਮਸਾਲਾ ਦੇ ਇਕ ਵੱਡੇ ਕਾਰੋਬਾਰੀ ਰਾਜੇਸ਼ ਕੁਮਾਰ ਗੁਪਤਾ ਦੇ 6 ਸਾਲਾ ਪੋਤੇ ਨੂੰ ਆਲਟੋ ਕਾਰ ਸਵਾਰ ਬਦਮਾਸ਼ਾਂ ਨੇ ਅਗਵਾ ਕਰ ਲਿਆ ਸੀ। ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਈ ਨੇ ਦੱਸਿਆ ਕਿ ਗੋਂਡਾ ਵਿਚ ਸ਼ੁੱਕਰਵਾਰ ਨੂੰ ਅਗਵਾ ਕੀਤਾ ਗਿਆ ਬੱਚਾ ਸਹੀ ਸਲਾਮਤ ਮਿਲ ਗਿਆ ਹੈ। 

PunjabKesari

ਅਵਸਥੀ ਨੇ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਲਾਅ ਐਂਡ ਆਰਡਰ) ਅਤੇ ਇੰਸਪੈਕਟਰ ਜਨਰਲ ਆਫ਼ ਪੁਲਸ ਦੀ ਅਗਵਾਈ 'ਚ ਜਨਪਦ ਗੋਂਡਾ ਦੇ ਕਰਨਲਗੰਜ ਖੇਤਰ ਤੋਂ 6 ਸਾਲ ਦੇ ਬੱਚੇ ਨੂੰ ਅਗਵਾ ਕਰ ਕੇ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਵਾਲੇ ਗਿਰੋਹ ਦੇ ਸੂਰਜ ਪਾਂਡੇ, ਛਵੀ ਪਾਂਡੇ (ਪਤਨੀ ਸੂਰਜ ਪਾਂਡੇ), ਰਾਜ ਪਾਂਡੇ ਅਤੇ ਉਮੇਸ਼ ਯਾਦਵ ਅਤੇ ਦੀਪੂ ਕਸ਼ਯਪ ਨੂੰ ਗੋਂਡਾ ਪੁਲਸ ਅਤੇ ਐੱਸ. ਟੀ. ਐੱਫ. ਦੀ ਸਾਂਝੀ ਟੀਮ ਨੇ ਐਨਕਾਊਂਟਰ 'ਚ ਗ੍ਰਿਫ਼ਤਾਰ ਕੀਤਾ। ਇਸ ਸਫਲਤਾ ਲਈ ਪੁਲਸ ਅਤੇ ਐੱਸ. ਟੀ. ਐੱਫ. ਦੀ ਸਾਂਝੀ ਟੀਮ ਲਈ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। 

PunjabKesari

ਅਵਸਥੀ ਨੇ ਅੱਗੇ ਦੱਸਿਆ ਕਿ ਬਦਮਾਸ਼ ਦੀਪੂ ਅਤੇ ਉਮੇਸ਼ ਐਨਕਾਊਂਟਰ 'ਚ ਜ਼ਖਮੀ ਹੋ ਗਏ, ਜਦਕਿ ਅਗਵਾ ਬੱਚਾ ਸਹੀ ਸਲਾਮਤ ਬਰਾਮਦ ਹੋ ਗਿਆ। ਅਗਵਾ ਦੌਰਾਨ ਇਸਤੇਮਾਲ ਆਲਟੋ ਕਾਰ, 32 ਬੋਰ ਦੀ ਇਕ ਪਿਸਤੌਲ ਅਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਅਗਵਾਕਾਰਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਫੋਨ 'ਤੇ ਪਰਿਵਾਰ ਤੋਂ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਪੁਲਸ ਨੇ ਦੱਸਿਆ ਕਿ ਉਹ ਰਾਜੇਸ਼ ਗੁਪਤਾ ਨੇ 6 ਸਾਲਾ ਪੋਤੇ ਨੂੰ ਖੜ੍ਹੀ ਗੱਡੀ ਤੋਂ ਸੈਨੇਟਾਈਜ਼ਰ ਦੇਣ ਦੇ ਬਹਾਨੇ ਆਪਣੇ ਨਾਲ ਲੈ ਗਏ ਅਤੇ ਬਾਅਦ 'ਚ ਬੱਚੇ ਨੂੰ ਲੈ ਕੇ ਫਰਾਰ ਹੋ ਗਏ। ਥੋੜ੍ਹੀ ਦੇਰ ਬਾਅਦ ਇਕ ਜਨਾਨੀ ਦੀ ਆਵਾਜ਼ ਵਿਚ ਫੋਨ ਕਰ ਕੇ 4 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।


author

Tanu

Content Editor

Related News