ਦੁਬਈ ਤੋਂ ਚੇਨਈ ਪਹੁੰਚੇ ਜਹਾਜ਼ ਦੇ ਪਖ਼ਾਨੇ ''ਚ ਮਿਲਿਆ 60.67 ਲੱਖ ਰੁਪਏ ਦਾ ਸੋਨਾ

Thursday, Mar 16, 2023 - 04:11 PM (IST)

ਦੁਬਈ ਤੋਂ ਚੇਨਈ ਪਹੁੰਚੇ ਜਹਾਜ਼ ਦੇ ਪਖ਼ਾਨੇ ''ਚ ਮਿਲਿਆ 60.67 ਲੱਖ ਰੁਪਏ ਦਾ ਸੋਨਾ

ਚੇਨਈ- ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੁਬਈ ਤੋਂ ਚੇਨਈ ਪਹੁੰਚੀ ਇਕ ਫਲਾਈਟ ਦੇ ਪਖ਼ਾਨੇ 'ਚ ਲੁਕੋ ਕੇ ਰੱਖਿਆ ਇਕ ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਦੁਬਈ ਤੋਂ ਚੇਨਈ ਪਹੁੰਚਣ ਤੋਂ ਬਾਅਦ ਜਹਾਜ਼ ਦੀ ਤਲਾਸ਼ੀ ਦੌਰਾਨ ਉਸ ਦੇ ਪਿਛਲੇ ਹਿੱਸੇ ਦੇ ਪਖ਼ਾਨੇ ਤੋਂ ਕਾਲੀ ਟੇਪ ਨਾਲ ਢੱਕਿਆ ਹੋਇਆ ਇਕ ਪੈਕੇਟ ਬਰਾਮਦ ਕੀਤਾ ਗਿਆ।

ਕਸਟਮ ਵਿਭਾਗ ਦੇ ਚੀਫ ਕਮਿਸ਼ਨਰ ਐੱਮ.ਮੈਥਿਊ ਜੌਲੀ ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਕਿ ਪੈਕੇਟ 'ਚੋਂ ਪੇਸਟ ਦੇ ਰੂਪ ਵਿਚ 1,240 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ, ਜਿਸ ਦੀ ਕੀਮਤ ਲਗਭਗ 60.67 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News