ਮਾਂ ਨੇ ਝਾੜੀਆਂ ''ਚ ਸੁੱਟੀ ਫੁੱਲਾਂ ਜਿਹੀ ਧੀ, ਸਮਾਜ ਨੇ ਬਚਾਇਆ ਤੇ ਬਣੀ ਪਿੰਡ ਦੀ ਕੁੜੀ

10/07/2015 6:52:30 PM

ਨਗਰਉਂਟਾਰੀ- ਦਿਨੋਂ-ਦਿਨ ਮਾਂ ਦੀ ਮਮਤਾ ਵੀ ਹੁਣ ਸ਼ਰਮਸਾਰ ਹੁੰਦੀ ਜਾ ਰਹੀ ਹੈ। ਰੋਜ਼ਾਨਾ ਕੁਝ ਮਾਵਾਂ ਵਲੋਂ ਨਵਜੰਮੀਆਂ ਬੱਚੀਆਂ ਨੂੰ ਸੁੱਟਣ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਇਕ ਮਾਮਲਾ ਨਗਰਉਂਟਾਰੀ ''ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਮਾਂ ਨੇ ਆਪਣੀ ਫੁੱਲਾਂ ਵਰਗੀ ਧੀ ਨੂੰ ਝਾੜੀਆਂ ''ਚ ਸੁੱਟ ਦਿੱਤਾ ਅਤੇ ਸਮਾਜ ਨੇ ਉਸ ਨੂੰ ਬਚਾ ਕੇ ਪਿੰਡ ਦੀ ਕੁੜੀ ਹੋਣ ਦਾ ਦਾਅਵਾ ਕੀਤਾ ਹੈ। ਇਥੋਂ ਦੇ ਥਾਣਾ ਖੇਤਰ ਦੇ ਅਧੌਰਾ ਪਿੰਡ ''ਚ ਕਸਤੂਰਬਾ ਰਿਹਾਇਸ਼ੀ ਸਕੂਲ ਦੇ ਪਿੱਛੇ ਨਦੀ ਦੇ ਕੋਲ ਝਾੜੀਆਂ ''ਚੋਂ ਨਵਜੰਮੀ ਬੱਚੀ ਬਰਾਮਦ ਕੀਤੀ ਗਈ। ਇਸ ਬੱਚੀ ਨੂੰ ਸਭ ਤੋਂ ਪਹਿਲਾਂ ਪਿੰਡ ਦੀ ਹੀ ਬਰਤੀ ਦੇਵੀ ਨੇ ਦੇਖਿਆ। 
ਇਸ ਦੀ ਸੂਚਨਾ ਉਸ ਨੇ ਪਿੰਡ ਵਾਲਿਆਂ ਨੂੰ ਦਿੱਤੀ ਇਸ ਤੋਂ ਬਾਅਦ ਉਥੇ ਭੀੜ ਇਕੱਠੀ ਹੋ ਗਈ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਅਤੇ ਉਹ ਵੀ ਮੌਕੇ ''ਤੇ ਉਥੇ ਪਹੁੰਚੀ। ਪੁਲਸ ਨੇ ਤੁਰੰਤ ਬੱਚੀ ਨੂੰ ਉਠਾ ਕੇ ਨਗਰਉਂਟਾਰੀ ਵਿਭਾਗ ਦੇ ਹਸਪਤਾਲ ''ਚ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਸਿਹਤਮੰਦ ਦੱਸਿਆ ਹੈ। ਇਸ ਦੌਰਾਨ ਪਿੰਡ ਦੇ ਕਈ ਲੋਕਾਂ ਨੇ ਆ ਕੇ ਬੱਚੀ ਨੂੰ ਪਾਲਣ ਦੀ ਇੱਛਾ ਜ਼ਾਹਰ ਕੀਤੀ ਪਰ ਬਰਤੀ ਦੇਵੀ ਨੇ ਬੱਚੀ ਨੂੰ ਆਪਣੇ ਕੋਲ ਰੱਖਣ ਦੀ ਗੱਲ ਕਹੀ। ਇਸ ਤੋਂ ਬਾਅਦ ਕਲਿਆਣ ਵਿਭਾਗ ਦੀ ਟੀਮ ਉਥੇ ਪਹੁੰਚੀ ਅਤੇ ਬੱਚੀ ਨੂੰ ਆਪਣੇ ਨਾਲ ਗੜਵਾ ਲੈ ਗਈ। ਹੁਣ ਜ਼ਰੂਰੀ ਕਾਰਵਾਈ ਤੋਂ ਬਾਅਦ ਹੀ ਇਹ ਬੱਚੀ ਕਿਸੇ ਨੂੰ ਦਿੱਤੀ ਜਾਵੇਗੀ। ਇਹ ਨਵਜੰਮੀ ਬੱਚੀ ਕਿਸ ਦੀ ਹੈ, ਇਸ ਬੱਚੀ ਦੇ ਮਾਤਾ-ਪਿਤਾ ਕੌਣ ਹਨ, ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਪਿੰਡ ਵਾਲਿਆਂ ਨੇ ਇਸ ਬੱਚੀ ਨੂੰ ਪਿੰਡ ਦੀ ਧੀ ਕਰਾਰ ਦਿੱਤਾ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News