ਜਬਰ-ਜ਼ਿਨਾਹ ਮਗਰੋਂ ਗਰਭਵਤੀ ਹੋਈ ਨਾਬਾਲਗ ਕੁੜੀ, ਹਸਪਤਾਲ ''ਚ 4 ਮਹੀਨੇ ਦੇ ਮ੍ਰਿਤਕ ਬੱਚੇ ਨੂੰ ਦਿੱਤਾ ਜਨਮ

Tuesday, Aug 06, 2024 - 01:03 PM (IST)

ਜਬਰ-ਜ਼ਿਨਾਹ ਮਗਰੋਂ ਗਰਭਵਤੀ ਹੋਈ ਨਾਬਾਲਗ ਕੁੜੀ, ਹਸਪਤਾਲ ''ਚ 4 ਮਹੀਨੇ ਦੇ ਮ੍ਰਿਤਕ ਬੱਚੇ ਨੂੰ ਦਿੱਤਾ ਜਨਮ

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਇਕ ਸ਼ਖ਼ਸ ਨੂੰ ਆਪਣੀ ਰਿਸ਼ਤੇ ਵਿਚ ਨਾਬਾਲਗ ਭੈਣ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਕੁੜੀ ਗਰਭਵਤੀ ਹੋ ਗਈ ਅਤੇ ਉਸ ਨੇ 4 ਮਹੀਨੇ ਦੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। ਸਾਹਿਬਾਬਾਦ ਖੇਤਰ ਦੇ ਸਹਾਇਕ ਪੁਲਸ ਕਮਿਸ਼ਨਰ (ASP) ਰਜਨੀਸ਼ ਉਪਾਧਿਆਏ ਨੇ ਦੱਸਿਆ ਕਿ ਪੁਲਸ ਨੇ ਸਾਹਿਬਾਬਾਦ ਖੇਤਰ ਦੇ ਪ੍ਰਾਈਵੇਟ ਹਸਪਤਾਲ ਜ਼ਰੀਏ ਘਟਨਾ ਬਾਰੇ ਪਤਾ ਲੱਗਣ ਮਗਰੋਂ ਮਾਮਲੇ 'ਤੇ ਨੋਟਿਸ ਲਿਆ। ਉਨ੍ਹਾਂ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਦੋਸ਼ੀ ਬੁਲੰਦਸ਼ਹਿਰ ਜ਼ਿਲ੍ਹੇ ਦੇ ਅਗੌਤਾ ਪਿੰਡ ਤੋਂ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਇੱਥੇ ਆਇਆ ਸੀ ਅਤੇ ਪੀੜਤਾ ਦੇ ਪਰਿਵਾਰ ਨਾਲ ਰਿਹਾ ਅਤੇ ਇਸ ਦੌਰਾਨ ਉਸ ਨੇ ਕੁੜੀ ਨਾਲ ਸਰੀਰਕ ਸਬੰਧ ਬਣਾਏ, ਜਿਸ ਕਾਰਨ ਉਹ ਗਰਭਵਤੀ ਹੋ ਗਈ।

ਉਪਾਧਿਆਏ ਨੇ ਦੱਸਿਆ ਕਿ 11 ਜੁਲਾਈ ਨੂੰ ਨਾਬਾਲਗ ਕੁੜੀ ਨੇ 4 ਮਹੀਨੇ ਦੇ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। ਇਸ ਸਬੰਧ ਵਿਚ ਪੁਲਸ ਨੂੰ ਸਾਹਿਬਾਬਾਦ ਕੋਤਵਾਲੀ ਖੇਤਰ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਸੂਚਨਾ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਨਾਬਾਲਗ ਕੁੜੀ ਦੇ ਮਾਪਿਆਂ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਇਸ ਸਬੰਧ ਵਿਚ ਕੋਈ ਜਾਣਕਾਰੀ ਦੇਣ ਜਾਂ ਕੋਈ ਸ਼ਿਕਾਇਤ ਦਰਜ ਕਰਾਉਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਨਾਬਾਲਗ ਅਤੇ ਉਸ ਦੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਪੁਲਸ ਨਾਲ ਸਹਿਯੋਗ ਨਹੀਂ ਕੀਤਾ। 

ਉਪਾਧਿਆਏ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਮਾਮਲੇ 'ਤੇ ਪੁਲਸ ਨੇ ਨੋਟਿਸ ਲਿਆ ਅਤੇ ਸਰਵਿਲਾਂਸ ਦੀ ਮਦਦ ਨਾਲ ਪੁਲਸ ਨੇ ਦੋਸ਼ੀ ਦੀ ਪਛਾਣ ਕੀਤੀ। 13 ਜੁਲਾਈ ਨੂੰ ਦੋਸ਼ੀ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ-64 ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸਬੰਧਤ ਵਿਵਸਥਾਵਾਂ ਤਹਿਤ FIR ਦਰਜ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ।


author

Tanu

Content Editor

Related News