'ਸ਼ਾਕਾ ਲਾਕਾ ਬੂਮ ਬੂਮ' ਫੇਮ ਅਦਾਕਾਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

Tuesday, Mar 10, 2026 - 11:19 AM (IST)

'ਸ਼ਾਕਾ ਲਾਕਾ ਬੂਮ ਬੂਮ' ਫੇਮ ਅਦਾਕਾਰ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

ਮੁੰਬਈ (ਏਜੰਸੀ) : ਬੱਚਿਆਂ ਦੇ ਮਸ਼ਹੂਰ ਸ਼ੋਅ 'ਸ਼ਾਕਾ ਲਾਕਾ ਬੂਮ ਬੂਮ' ਵਿੱਚ 'ਸੰਜੂ' ਦਾ ਕਿਰਦਾਰ ਨਿਭਾ ਕੇ ਘਰ-ਘਰ ਆਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਕਿੰਸ਼ੁਕ ਵੈਦਿਆ ਹੁਣ ਪਿਤਾ ਬਣਾ ਗਏ ਹਨ। ਉਨ੍ਹਾਂ ਦੀ ਪਤਨੀ ਦੀਕਸ਼ਾ ਨਾਗਪਾਲ ਨੇ ਐਤਵਾਰ, 8 ਮਾਰਚ ਨੂੰ ਪੁੱਤਰ ਨੂੰ ਜਨਮ ਦਿੱਤਾ ਹੈ।

ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਨੇ ਛੱਡੀ ਦੁਨੀਆ, ਸੁੱਤੇ ਪਏ ਨੂੰ ਪਾਇਆ ਮੌਤ ਨੇ ਘੇਰਾ, ਬੰਗਾਲੀ ਫਿਲਮ ਇੰਡਸਟਰੀ ਤੋਂ ਮੰਦਭਾਗੀ ਖ਼ਬਰ

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖੁਸ਼ੀ

ਕਿੰਸ਼ੁਕ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦਿਆਂ ਇੱਕ ਬੇਹੱਦ ਭਾਵੁਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਵਿੱਚ ਨੰਨ੍ਹੇ ਬੱਚੇ ਦਾ ਹੱਥ ਦਿਖਾਈ ਦੇ ਰਿਹਾ ਹੈ। ਤਸਵੀਰ 'ਤੇ ਲਿਖਿਆ ਹੈ, "It's A Baby Boy! 08.03.26"। ਕਿੰਸ਼ੁਕ ਨੇ ਕੈਪਸ਼ਨ ਵਿੱਚ ਲਿਖਿਆ, "ਬਹੁਤ ਸਾਰੇ ਪਿਆਰ ਅਤੇ ਸ਼ੁਕਰਾਨੇ ਦੇ ਨਾਲ, ਅਸੀਂ ਆਪਣੇ ਬੇਟੇ ਦਾ ਸਵਾਗਤ ਕਰਦੇ ਹਾਂ। ਬੇਬੀ ਵੈਦਿਆ ਆ ਗਿਆ ਹੈ।"

ਇਹ ਵੀ ਪੜ੍ਹੋ: 'ਮੇਰੇ ਸਾਹਮਣੇ ਹੀ ਕਈ ਕੁੜੀਆਂ ਨਾਲ..!' ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ 'ਤੇ ਮਾਡਲ ਪਤਨੀ ਨੇ ਲਾਏ ਗੰਭੀਰ ਇਲਜ਼ਾਮ

PunjabKesari

ਸੈਲੇਬਸ ਨੇ ਦਿੱਤੀਆਂ ਵਧਾਈਆਂ

ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਮਨੋਰੰਜਨ ਜਗਤ ਦੀਆਂ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਾ ਹੜ੍ਹ ਆ ਗਿਆ। ਅਦਾਕਾਰਾ ਦਿਸ਼ਾ ਪਰਮਾਰ ਨੇ 'ਕੰਗ੍ਰੈਚੁਲੇਸ਼ਨ' ਲਿਖ ਕੇ ਜੋੜੇ ਨੂੰ ਵਧਾਈ ਦਿੱਤੀ, ਉਥੇ ਹੀ ਆਰੀਆ ਬੱਬਰ ਨੇ ਵੀ ਦਿਲ ਵਾਲੇ ਇਮੋਜੀ ਭੇਜ ਕੇ ਆਪਣਾ ਪਿਆਰ ਜਤਾਇਆ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' !

ਨਵੰਬਰ 2024 'ਚ ਹੋਇਆ ਸੀ ਵਿਆਹ

ਤੁਹਾਨੂੰ ਦੱਸ ਦੇਈਏ ਕਿ ਕਿੰਸ਼ੁਕ ਵੈਦਿਆ ਅਤੇ ਦੀਕਸ਼ਾ ਨਾਗਪਾਲ ਨੇ ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਅਗਸਤ 2024 ਵਿੱਚ ਮੰਗਣੀ ਕੀਤੀ ਸੀ। ਇਸ ਤੋਂ ਬਾਅਦ 22 ਨਵੰਬਰ 2024 ਨੂੰ ਅਲੀਬਾਗ ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਪਿਛਲੇ ਸਾਲ ਦਸੰਬਰ ਵਿੱਚ ਹੀ ਇਸ ਜੋੜੇ ਨੇ ਪ੍ਰਸ਼ੰਸਕਾਂ ਨਾਲ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News