ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ’ਤੇ ਭੜਕੇ ਗੌਤਮ ਗੰਭੀਰ,‘‘ਦੋਸ਼ੀਆਂ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ’’
Wednesday, Dec 14, 2022 - 10:38 PM (IST)

ਨਵੀਂ ਦਿੱਲੀ : ਦਿੱਲੀ ਦੇ ਦਵਾਰਕਾ ’ਚ ਸਕੂਲੀ ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ਦੇ ਮਾਮਲਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਇਸ ਮਾਮਲੇ ’ਤੇ ਸਾਬਕਾ ਭਾਰਤੀ ਕ੍ਰਿਕਟਰ ਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗੌਤਮ ਗੰਭੀਰ ਨੇ ਤੇਜ਼ਾਬ ਸੁੱਟਣ ਵਾਲੇ ਦੋਸ਼ੀ ਨੂੰ ਜਨਤਕ ਰੂਪ ’ਚ ਫਾਂਸੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਟਵੀਟ ਕਰ ਕੇ ਲਿਖਿਆ ਕਿ ਸ਼ਬਦ ਕੋਈ ਨਿਆਂ ਨਹੀਂ ਦੇ ਸਕਦੇ, ਇਨ੍ਹਾਂ ਜਾਨਵਰਾਂ ’ਚ ਬੇਹਿਸਾਬ ਡਰ ਪੈਦਾ ਕਰਨਾ ਹੋਵੇਗਾ।
ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ਵਾਲਿਆਂ ਨੂੰ ਜਨਤਕ ਫਾਂਸੀ ਦੇਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਦਿੱਲੀ ਦੇ ਦਵਾਰਕਾ ਮੋੜ ਨੇੜੇ ਆਪਣੀ ਭੈਣ ਨਾਲ ਸਕੂਲ ਜਾ ਰਹੀ ਨਾਬਾਲਗ ਵਿਦਿਆਰਥਣ ’ਤੇ ਦੋ ਮੁੰਡੇ ਤੇਜ਼ਾਬ ਸੁੱਟ ਕੇ ਫਰਾਰ ਹੋ ਗਏ ਸਨ। ਲੜਕੀ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦਾ ਸਫ਼ਦਰਗੰਜ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।