ਸੀਵਾਨ ''ਚ ਪਖਾਨੇ ਦੀ ਟੰਕੀ ''ਚ ਸਾਹ ਘੁੱਟਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ

Saturday, Sep 09, 2017 - 07:19 PM (IST)

ਸੀਵਾਨ— ਬਿਹਾਰ 'ਚ ਸੀਵਾਨ ਜ਼ਿਲੇ ਦੇ ਮਹਾਦੇਵਾ ਪੁਲਸ ਆਊਟ ਪੋਸਟ ਇਲਾਕੇ 'ਚ ਸ਼ਨੀਵਾਰ ਨੂੰ ਨਿਰਮਾਣ ਅਧੀਨ ਪਖਾਨੇ 'ਚ ਸਾਹ ਘੁੱਟਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ।
ਪੁਲਸ ਸੂਤਰਾਂ ਨੇ ਦੱਸਿਆ ਕਿ ਵਿਵੇਕਾਨੰਦ ਨਗਰ 'ਚ ਬਣ ਰਹੇ ਇਕ ਮਕਾਨ ਦੇ ਪਖਾਨੇ ਦੀ ਟੰਕੀ 'ਚ ਕੰਮ ਕਰ ਰਹੇ ਚਾਰ ਮਜ਼ਦੂਰਾਂ ਦੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਡਬਲੂ ਰਾਮ, ਹਲਚਲ ਰਾਮ, ਭਰਤ ਰਾਮ ਤੇ ਅਰਮਾਨ ਅਹਿਮਦ ਸ਼ਾਮਲ ਹਨ। ਘਟਨਾ ਦੇ ਵਿਰੋਧ 'ਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਤੇ ਸਥਾਨਕ ਲੋਕ ਹੰਗਾਮਾ ਕਰਨ ਲੱਗੇ। ਜ਼ਿਲਾ ਪ੍ਰਸ਼ਾਸਨ ਵਲੋਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ੇ ਦੇ ਭਰੋਸੇ ਤੋਂ ਬਾਅਦ ਲੋਕ ਸ਼ਾਂਤ ਹੋਏ।


Related News