ਨਮਾਜ਼ ਪੜ੍ਹ ਕੇ ਘਰ ਪਰਤ ਰਹੇ ਨਾਬਾਲਗ ਮੁੰਡਿਆਂ ਨੂੰ ਬੇਕਾਬੂ ਕਾਰ ਨੇ ਦਰੜਿਆ, ਹਾਦਸੇ 'ਚ 4 ਦੀ ਮੌਤ

Wednesday, Mar 08, 2023 - 02:59 PM (IST)

ਨਮਾਜ਼ ਪੜ੍ਹ ਕੇ ਘਰ ਪਰਤ ਰਹੇ ਨਾਬਾਲਗ ਮੁੰਡਿਆਂ ਨੂੰ ਬੇਕਾਬੂ ਕਾਰ ਨੇ ਦਰੜਿਆ, ਹਾਦਸੇ 'ਚ 4 ਦੀ ਮੌਤ

ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਬਦੋਸਰਾਏ ਖੇਤਰ ਵਿਚ ਬੁੱਧਵਾਰ ਨੂੰ ਮਸਜਿਦ ਤੋਂ ਨਮਾਜ਼ ਪੜ੍ਹ ਕੇ ਪਰਤ ਰਹੇ 4 ਨਾਬਾਲਗ ਮੁੰਡਿਆਂ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਕਸਬੇ ਦੇ ਬੱਚੇ ਮਸਜਿਦ 'ਚ ਨਮਾਜ਼ ਪੜ੍ਹਨ ਗਏ ਹੋਏ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ- ਹਿਮਾਚਲ 'ਚ ਵਾਪਰਿਆ ਦਰਦਨਾਕ ਹਾਦਸਾ; ਬੇਕਾਬੂ ਕਾਰ ਨੇ 9 ਲੋਕਾਂ ਨੂੰ ਦਰੜਿਆ, 5 ਦੀ ਮੌਤ

ਮੁਹੰਮਦ ਖਾਲਿਦ (14), ਮੁਹੰਮਦ ਸ਼ਾਹ (14), ਮੁਹੰਮਦ ਰੇਹਾਨ (14) ਅਤੇ ਰਈਸ (18) ਸਵੇਰੇ 6 ਵਜੇ ਨਮਾਜ਼ ਪੜ੍ਹ ਕੇ ਵਾਪਸ ਪਰਤ ਰਹੇ ਸਨ। ਚਾਰੋਂ ਬੱਚੇ ਸੜਕ 'ਤੇ ਇਕੱਠੇ ਕੁਝ ਦੂਰ ਹੀ ਅੱਗੇ ਵਧੇ ਸੀ ਕਿ  ਤੇਜ਼ ਰਫ਼ਤਾਰ ਕਾਰ ਨੰਬਰ ਯੂ. ਪੀ. 41 ਬੀਈ-2399 ਨੇ ਚਾਰੋਂ ਬੱਚਿਆਂ ਨੂੰ ਦਰੜ ਦਿੱਤਾ। ਬੇਕਾਬੂ ਕਾਰ ਸੜਕ ਕੰਢੇ ਲੱਗੇ ਦਰੱਖ਼ਤ ਨਾਲ ਜਾ ਟਕਰਾਈ। ਘਟਨਾ 'ਚ ਚਾਰੋਂ ਬੱਚੇ ਲਹੂ-ਲੁਹਾਨ ਹੋ ਕੇ ਸੜਕ ਕੰਢੇ ਡਿੱਗ ਕੇ ਤੜਫਣ ਲੱਗੇ।

ਇਹ ਵੀ ਪੜ੍ਹੋ- ਨਾਰੀ ਸ਼ਕਤੀ ਨੂੰ ਸਲਾਮ; ਜਾਣੋ ਕਿਉਂ ਮਨਾਇਆ ਜਾਂਦਾ ਹੈ 'ਕੌਮਾਂਤਰੀ ਮਹਿਲਾ ਦਿਵਸ'

ਸਥਾਨਕ ਲੋਕਾਂ ਦੀ ਸੂਚਨਾ 'ਤੇ ਤੁਰੰਤ ਪਰਿਵਾਰ ਵਾਲੇ ਵੀ ਪਹੁੰਚ ਗਏ। ਇਸ ਹਾਦਸੇ 'ਚ ਜ਼ਖ਼ਮੀ ਬੱਚਿਆਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁਹੰਦ ਖਾਲਿਦ, ਮੁਹੰਮਦ ਰੇਹਾਨ ਅਤੇ ਮੁਹੰਮਦ ਸ਼ਾਹ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦਕਿ ਗੰਭੀਰ ਜ਼ਖ਼ਮੀ ਮੁਹੰਮਦ ਰਈਸ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਜਾ ਰਿਹਾ ਸੀ ਕਿ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਹਰਿਆਣਾ ਦੇ ਇਸ ਪਿੰਡ 'ਚ ਨਹੀਂ ਮਨਾਈ ਜਾਂਦੀ ਹੋਲੀ; ਪਸਰਿਆ ਰਹਿੰਦੈ ਸੰਨਾਟਾ, ਹੈਰਾਨ ਕਰ ਦੇਵੇਗੀ ਵਜ੍ਹਾ


author

Tanu

Content Editor

Related News