ਸਾਬਕਾ ਕੇਂਦਰੀ ਮੰਤਰੀ ਰਾਮਲਾਲ ਰਾਹੀ ਦਾ ਦਿਹਾਂਤ

12/10/2020 7:04:58 PM

ਨਵੀਂ ਦਿੱਲੀ - ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਰਾਮਲਾਲ ਰਾਹੀ ਦਾ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿੱਚ ਦਿਹਾਂਤ ਹੋ ਗਿਆ। ਰਾਹੀ ਪੀਵੀ ਨਰਸਿਮਹਾ ਰਾਓ ਦੀ ਸਰਕਾਰ ਵਿੱਚ 1991 ਤੋਂ 1996 ਤਕ ਮੰਤਰੀ ਸਨ। ਬਾਅਦ ਦੇ ਸਾਲਾਂ ਵਿੱਚ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਪਰ ਕੁੱਝ ਹੀ ਸਾਲ ਬਾਅਦ ਦੁਬਾਰਾ ਕਾਂਗਰਸ ਵਿੱਚ ਵਾਪਸ ਪਰਤ ਗਏ। ਰਾਮਲਾਲ ਰਾਹੀ ਦੇ ਪੁੱਤਰ ਸੁਰੇਸ਼ ਰਾਹੀ ਬੀਜੇਪੀ ਦੇ ਵਿਧਾਇਕ ਹਨ।

ਰਾਮਲਾਲ ਰਾਹੀ ਦਾ ਜਨਮ ਸੀਤਾਪੁਰ ਜ਼ਿਲ੍ਹੇ ਦੇ ਧਖਾੜਾ ਪਿੰਡ ਵਿੱਚ ਹੋਇਆ ਸੀ। ਰਾਹੀ ਮਿਸ਼ਰਿਖ ਤੋਂ ਚਾਰ ਵਾਰ ਲੋਕਸਭਾ ਦੇ ਸੰਸਦ ਮੈਂਬਰ ਰਹੇ ਅਤੇ ਸੀਤਾਪੁਰ ਦੀ ਹਰਗਾਓਂ ਵਿਧਾਨਸਭਾ ਖੇਤਰ ਤੋਂ ਦੋ ਵਾਰ ਵਿਧਾਇਕ ਵੀ ਚੁਣੇ ਗਏ। 2017 ਵਿੱਚ ਉਹ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਚਲੇ ਗਏ ਸਨ ਪਰ ਦੋ ਸਾਲ ਬਾਅਦ ਹੀ 2019 ਵਿੱਚ ਉਹ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਗਏ। 


Inder Prajapati

Content Editor

Related News