ਮੁਰਾਦਾਬਾਦ ਤੋਂ ਭਾਜਪਾ ਉਮੀਦਵਾਰ ਤੇ ਸਾਬਕਾ ਸੰਸਦ ਮੈਂਬਰ ਕੁੰਵਰ ਸਰਵੇਸ਼ ਦਾ ਦਿਹਾਂਤ

Saturday, Apr 20, 2024 - 10:51 PM (IST)

ਲਖਨਊ — ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਕੁੰਵਰ ਸਰਵੇਸ਼ ਕੁਮਾਰ ਸਿੰਘ ਦਾ ਸ਼ਨੀਵਾਰ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) 'ਚ ਦਿਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਮੁਰਾਦਾਬਾਦ 'ਚ ਸ਼ੁੱਕਰਵਾਰ (19 ਅਪ੍ਰੈਲ) ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਵੋਟਿੰਗ ਪੂਰੀ ਹੋ ਗਈ। ਕੁੰਵਰ ਸਰਵੇਸ਼ ਕੁਮਾਰ ਉਨ੍ਹਾਂ 12 ਉਮੀਦਵਾਰਾਂ ਵਿੱਚ ਸ਼ਾਮਲ ਸਨ ਜੋ ਮੁਰਾਦਾਬਾਦ ਸੰਸਦੀ ਹਲਕੇ ਤੋਂ ਚੋਣ ਲੜ ਰਹੇ ਸਨ।

ਇਹ ਵੀ ਪੜ੍ਹੋ- ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ 'ਤੇ ਡਿੱਗਿਆ ਦੁੱਖ ਦਾ ਪਹਾੜ, ਜੀਜੇ ਦੀ ਸੜਕ ਹਾਦਸੇ 'ਚ ਮੌਤ

ਉੱਤਰ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਭੂਪੇਂਦਰ ਚੌਧਰੀ ਨੇ ਦੱਸਿਆ, ''ਕੁੰਵਰ ਸਰਵੇਸ਼ ਕੁਮਾਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਗਲੇ ਵਿੱਚ ਕੁਝ ਸਮੱਸਿਆ ਸੀ ਅਤੇ ਉਨ੍ਹਾਂ ਦਾ ਅਪਰੇਸ਼ਨ ਹੋਇਆ ਸੀ, ਕੱਲ੍ਹ ਉਹ ਜਾਂਚ ਲਈ ਏਮਜ਼ ਗਏ ਸਨ ਅਤੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।'' ਕੁੰਵਰ ਸਰਵੇਸ਼ ਨੂੰ 2014 ਵਿੱਚ ਮੁਰਾਦਾਬਾਦ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਸੀ ਅਤੇ ਉਹ ਚੋਣ ਜਿੱਤ ਗਏ ਸਨ ਪਰ 2019 ਵਿੱਚ ਸਮਾਜਵਾਦੀ ਪਾਰਟੀ (ਸਪਾ) ਦੇ ਡਾ. ਐਸ.ਟੀ. ਹਸਨ ਤੋਂ ਹਾਰ ਗਏ ਸਨ। ਹਸਨ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਦੇ ਸਾਂਝੇ ਉਮੀਦਵਾਰ ਸਨ। ਇਸ ਲੋਕ ਸਭਾ ਚੋਣ ਵਿੱਚ ਵੀ ਭਾਜਪਾ ਨੇ ਮੁਰਾਦਾਬਾਦ ਤੋਂ ਕੁੰਵਰ ਸਰਵੇਸ਼ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਅਤੇ ਉਨ੍ਹਾਂ ਦੀ ਮੁੱਖ ਵਿਰੋਧੀ ਸਪਾ ਦੀ ਰੁਚੀ ਵੀਰਾ ਨੂੰ ਮੰਨਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: 111 ਸਾਲਾ ਔਰਤ ਨੇ ਪੋਲਿੰਗ ਬੂਥ 'ਤੇ ਜਾ ਕੇ ਪਾਈ ਵੋਟ 

ਕੁੰਵਰ ਸਰਵੇਸ਼ ਮੁਰਾਦਾਬਾਦ ਜ਼ਿਲ੍ਹੇ ਦੀ ਠਾਕੁਰਦੁਆਰਾ ਵਿਧਾਨ ਸਭਾ ਸੀਟ ਤੋਂ ਪੰਜ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਪਿਤਾ ਰਾਮਪਾਲ ਸਿੰਘ 1984 ਵਿੱਚ ਕਾਂਗਰਸ ਤੋਂ ਅਮਰੋਹਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਸਾਬਕਾ ਸੰਸਦ ਮੈਂਬਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, "ਮੁਰਾਦਾਬਾਦ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਕੁੰਵਰ ਸਰਵੇਸ਼ ਸਿੰਘ ਜੀ ਦੇ ਦਿਹਾਂਤ ਨਾਲ ਮੈਨੂੰ ਸਦਮਾ ਲੱਗਾ ਹੈ। ਇਹ ਭਾਜਪਾ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।'' ਯੋਗੀ ਨੇ ਕਿਹਾ, ''ਮੇਰੀ ਸੰਵੇਦਨਾ ਦੁਖੀ ਪਰਿਵਾਰ ਨਾਲ ਹੈ। ਭਗਵਾਨ ਸ਼੍ਰੀ ਰਾਮ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ। ਓਮ ਸ਼ਾਂਤੀ।"

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News