ਕਰਨਾਟਕ ਦੇ ਸਾਬਕਾ ਵਿਧਾਨ ਸਭਾ ਸਪੀਕਰ ਨੇ ਪ੍ਰਧਾਨ ਮੰਤਰੀ ਨੂੰ ਕਿਹਾ ‘ਸ਼ਨੀ’

Tuesday, Apr 23, 2024 - 10:52 AM (IST)

ਬੈਂਗਲੁਰੂ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕਰਨਾਟਕ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੇ. ਆਰ. ਰਮੇਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਸ਼ਨੀ’ ਦੱਸਿਆ, ਜਿਸ ਦਾ ‘ਕਹਿਰ’ ਪੂਰੇ ਦੇਸ਼ ’ਤੇ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਬੀਤੀ ਰਾਤ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 6 ਵਾਰ ਦੇ ਵਿਧਾਇਕ ’ਤੇ ਨਿਸ਼ਾਨਾ ਵਿੰਨ੍ਹਿਆ। ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਭਾਵੇਂ ਕੁੱਕੜ ਬਾਂਗ ਦੇਣ ਜਾਂ ਨਾ, ਸਵੇਰ ਦਾ ਸੂਰਜ ਜ਼ਰੂਰ ਚੜ੍ਹੇਗਾ ਅਤੇ (ਕੇ. ਵੀ.) ਗੌਤਮ (ਕੋਲਾਰ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ) ਯਕੀਨੀ ਤੌਰ ’ਤੇ ਜਿੱਤਣਗੇ।

ਕਾਂਗਰਸ ਯਕੀਨੀ ਤੌਰ ’ਤੇ ਕਰਨਾਟਕ ਵਿਚ ਜਿੱਤੇਗੀ। ਮੋਦੀ ਸਾਹਿਬ, ਪ੍ਰਮਾਤਮਾ ਵਿਚ ਵਿਸ਼ਵਾਸ ਰੱਖਦੇ ਹੋਏ, ਅਸੀਂ 4 ਜੂਨ (ਲੋਕ ਸਭਾ ਚੋਣ ਨਤੀਜਿਆਂ) ਦੀ ਉਡੀਕ ਕਰ ਰਹੇ ਹਾਂ ਤਾਂ ਜੋ ਇਸ ਦੇਸ਼ ਨੂੰ ‘ਸ਼ਨੀ’ ਤੋਂ ਛੁਟਕਾਰਾ ਮਿਲ ਜਾਵੇ, ਜਿਸਦਾ ਉਸ ’ਤੇ ਕਹਿਰ ਹੈ। ਸ਼ਨੀ ਜਾਂ ਸ਼ਨੀ ਗ੍ਰਹਿ ਨੂੰ ਵੈਦਿਕ ਜੋਤਿਸ਼ 'ਚ ਰਵਾਇਤੀ ਰੂਪ ਨਾਲ ਅਸ਼ੁੱਭ ਗ੍ਰਹਿ 'ਚੋਂ ਇਕ ਮੰਨਿਆ ਜਾਂਦਾ ਹੈ। ਕੋਲਾਰ ਜ਼ਿਲ੍ਹੇ 'ਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੁਮਾਰ ਨੇ ਕਿਹਾ,''ਤੁਸੀਂ (ਮੋਦੀ) ਸ਼ਨੀ ਹੋ, ਜਿਸ ਦਾ ਪ੍ਰਕੋਪ ਇਸ ਦੇਸ਼ 'ਤੇ ਹੈ। ਤੁਸੀਂ ਉਸ ਸੀਟ 'ਤੇ ਬੈਠ ਗਏ ਹੋ, ਜਿਸ 'ਤੇ ਕਦੇ ਇੰਦਰਾ ਗਾਂਧੀ ਬੈਠਦੀ ਸੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News