ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਦਲੀਪ ਸਿੰਘ ਮਜੀਠੀਆ ਦਾ 103 ਸਾਲ ਦੀ ਉਮਰ ''ਚ ਦਿਹਾਂਤ
Tuesday, Apr 16, 2024 - 11:48 PM (IST)
ਨਵੀਂ ਦਿੱਲੀ - ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਸਕੁਐਡਰਨ ਲੀਡਰ (ਸੇਵਾਮੁਕਤ) ਦਲੀਪ ਸਿੰਘ ਮਜੀਠੀਆ ਦਾ ਦਿਹਾਂਤ ਹੋ ਗਿਆ ਹੈ। ਉਹ 103 ਸਾਲ ਦੇ ਸਨ। ਹਵਾਈ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਮਜੀਠੀਆ ਦੀ ਮੰਗਲਵਾਰ ਤੜਕੇ ਉਤਰਾਖੰਡ ਦੇ ਰੁਦਰਪੁਰ ਵਿੱਚ ਮੌਤ ਹੋ ਗਈ। ਉਨ੍ਹਾਂ ਕੋਲ 1100 ਘੰਟਿਆਂ ਤੋਂ ਵੱਧ ਜਹਾਜ਼ ਉਡਾਉਣ ਦਾ ਤਜਰਬਾ ਸੀ। ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਪਿਆਰ ਨਾਲ 'ਮਾਜੀ' ਕਹਿ ਕੇ ਸੰਬੋਧਨ ਕਰਦੇ ਸਨ। ਉਨ੍ਹਾਂ ਦਾ ਜਨਮ 27 ਜੁਲਾਈ 1920 ਨੂੰ ਸ਼ਿਮਲਾ 'ਚ ਹੋਇਆ ਸੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੂਰੀ ਮੁਹਾਰਤ ਅਤੇ ਹਿੰਮਤ ਨਾਲ ਹਵਾਈ ਗਸ਼ਤ ਤੋਂ ਲੈ ਕੇ ਬੰਬਾਰੀ ਤੱਕ ਦੇ ਵੱਖ-ਵੱਖ ਆਪ੍ਰੇਸ਼ਨ ਕੀਤੇ ਸਨ।
ਇਹ ਵੀ ਪੜ੍ਹੋ- ਰੇਗਿਸਤਾਨ 'ਚ ਹੜ੍ਹ! ਦੁਬਈ ਦੇ ਲੋਕਾਂ ਲਈ ਆਫਤ ਬਣੀ ਬਾਰਿਸ਼, ਏਅਰਪੋਰਟ-ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e