ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਜਿੱਤਿਆ ਜ਼ਮੀਨ ਮੁਆਵਜ਼ੇ ਦਾ ਕੇਸ, ਪਟਨਾ DM ਦਾ ਹੁਕਮ HC ਨੇ ਕੀਤਾ ਰੱਦ
Thursday, Oct 22, 2026 - 07:24 AM (IST)
ਪਟਨਾ (ਏਜੰਸੀ) : ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਜ਼ਮੀਨ ਮੁਆਵਜ਼ੇ ਦਾ ਕੇਸ ਹਾਈ ਕੋਰਟ ਵਿਚ ਜਿੱਤ ਗਏ ਹਨ। ਪਟਨਾ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਪ੍ਰਾਪਤ ਕਰਨ ਦਾ ਹੱਕਦਾਰ ਮੰਨਿਆ ਹੈ। ਜਸਟਿਸ ਖਤੀਮ ਰਜ਼ਾ ਨੇ ਪਟਨਾ ਡੀ. ਐੱਮ. ਦਾ 12 ਅਪ੍ਰੈਲ 2023 ਦਾ ਹੁਕਮ ਰੱਦ ਕਰਦਿਆਂ ਮੀਰਾ ਕੁਮਾਰ ਦੇ ਪਰਿਵਾਰ ਦੀ ਜਮ੍ਹਾਬੰਦੀ ਨੂੰ ਬਹਾਲ ਕਰਨ ਦਾ ਹੁਕਮ ਦਿੱਤਾ ਹੈ। ਮਾਮਲੇ ਵਿਚ ਸਬੰਧਤ ਜ਼ਮੀਨ ਪਟਨਾ ਦੇ ਫੁਲਵਾਰੀ ਮਾਲ ਖੇਤਰ ਦੇ ਅਧੀਨ ਮੈਨਪੁਰਾ ਇਲਾਕੇ ਵਿਚ ਸਥਿਤ 0.56 ਏਕੜ ਦਾ ਪਲਾਟ ਹੈ। ਸੂਬਾ ਸਰਕਾਰ ਨੇ 1976 ਵਿਚ ਨਾਲੇ ਦੇ ਨਿਰਮਾਣ ਲਈ ਇਸ ਜ਼ਮੀਨ ਨੂੰ ਐਕਵਾਇਰ ਕੀਤਾ ਸੀ। ਅਦਾਲਤ ਨੇ ਇਸ ਰਿਕਾਰਡ ਨੂੰ ਮੀਰਾ ਕੁਮਾਰ ਦੀ ਮਾਂ ਇੰਦਰਾਣੀ ਦੇਵੀ ਦੇ ਨਾਂ ’ਤੇ ਬਹਾਲ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ : ਮਾਰਕੋ ਰੂਬੀਓ ਪਹੁੰਚੇ ਜਾਮਨਗਰ, ਮੁਕੇਸ਼ ਅੰਬਾਨੀ ਨਾਲ ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ ਦਾ ਕੀਤਾ ਦੌਰਾ
ਅਦਾਲਤ ਦੇ ਹੁਕਮਾਂ ਅਨੁਸਾਰ, ਤਤਕਾਲੀ ਜ਼ਮੀਂਦਾਰ ਨੇ 1941 ਵਿਚ ਇਹ ਜ਼ਮੀਨ ਗੌਰੀ ਚਰਣ ਸਿੰਘ ਨੂੰ ਦਿੱਤੀ ਸੀ ਅਤੇ ਬਾਅਦ ਵਿਚ ਉਨ੍ਹਾਂ ਦੇ ਵੰਸ਼ਜਾਂ ਨੇ ਰਜਿਸਟਰਡ ਸੈਲ ਡੀਡਾਂ ਰਾਹੀਂ ਇਸ ਨੂੰ ਸੌਂਪ ਦਿੱਤਾ। ਮੀਰਾ ਕੁਮਾਰ ਦੀ ਮਾਂ ਇੰਦਰਾਣੀ ਦੇਵੀ ਨੇ 1965 ਵਿਚ ਇਹ ਜ਼ਮੀਨ ਖਰੀਦੀ ਸੀ, ਜਿਸ ਤੋਂ ਬਾਅਦ ਮਾਲ ਰਿਕਾਰਡ ਵਿਚ ਉਨ੍ਹਾਂ ਦਾ ਨਾਂ ਦਰਜ ਕੀਤਾ ਗਿਆ। ਇੰਦਰਾਣੀ ਦੇਵੀ ਦੇ ਦਿਹਾਂਤ ਤੋਂ ਬਾਅਦ ਰਜਿਸਟਰਡ ਵਸੀਅਤ ਦੇ ਆਧਾਰ ’ਤੇ ਮੀਰਾ ਕੁਮਾਰ ਦਾ ਨਾਂ ਵੀ ਮਾਲ ਰਿਕਾਰਡ ਵਿਚ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
