ਕ੍ਰਿਸ਼ਨਾ-ਸਿਵਾਰਾਜਨ ਨੇ SH6 ਬੈਡਮਿੰਟਨ ''ਚ ਜਿੱਤਿਆ ਚਾਂਦੀ ਦਾ ਤਗਮਾ, SL4 ''ਚ 3 ਤਗਮੇ ਪੱਕੇ
Wednesday, Oct 21, 2026 - 06:19 PM (IST)
ਨਾਗੋਆ : ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤ ਦੇ ਕ੍ਰਿਸ਼ਨਾ ਨਾਗਰ ਅਤੇ ਸਿਵਾਰਾਜਨ ਸੋਲਾਈਮਲਾਈ ਦੀ ਜੋੜੀ ਨੇ ਪੁਰਸ਼ ਯੁਗਲ SH6 ਪੈਰਾ ਬੈਡਮਿੰਟਨ ਸਪਰਧਾ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਤਿੰਨ ਮੈਚਾਂ ਵਿੱਚ ਇੱਕ ਜਿੱਤ ਅਤੇ ਦੋ ਹਾਰਾਂ ਤੋਂ ਬਾਅਦ ਭਾਰਤੀ ਜੋੜੀ ਦੂਜੇ ਸਥਾਨ 'ਤੇ ਰਹੀ। ਇਸ ਗਰੁੱਪ ਵਿੱਚ ਚੀਨ ਦੇ ਲਿਨ ਨੇਇਲੀ ਅਤੇ ਕਿੰਗਤਾਓ ਜੇਂਗ ਨੇ ਸਾਰੇ ਮੈਚ ਜਿੱਤ ਕੇ ਸੋਨ ਤਗਮਾ ਹਾਸਲ ਕੀਤਾ, ਜਦਕਿ ਇੰਡੋਨੇਸ਼ੀਆ ਦੇ ਅਜੀ ਦਿਮਾਸ ਤ੍ਰਿ ਅਤੇ ਸੁਭਾਨ ਨੇ ਕਾਂਸੀ ਦਾ ਤਗਮਾ ਜਿੱਤਿਆ। SH6 ਸ਼੍ਰੇਣੀ ਘੱਟ ਕੱਦ ਵਾਲੇ ਖਿਡਾਰੀਆਂ ਲਈ ਹੁੰਦੀ ਹੈ।
ਦੂਜੇ ਪਾਸੇ, ਪੁਰਸ਼ ਏਕਲ SL4 ਸ਼੍ਰੇਣੀ ਵਿੱਚ ਭਾਰਤ ਦੇ ਤਿੰਨ ਤਗਮੇ ਪੱਕੇ ਹੋ ਗਏ ਹਨ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਅਤੇ ਆਈ.ਏ.ਐੱਸ. ਅਧਿਕਾਰੀ ਸੁਹਾਸ ਐੱਲ.ਵਾਈ. ਨੇ ਕੋਰੀਆ ਦੇ ਚੋ ਨਾਦਾਨ ਨੂੰ 21-12, 21-16 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਇਸ ਤੋਂ ਇਲਾਵਾ ਦੂਜਾ ਸੈਮੀਫਾਈਨਲ ਦੋ ਭਾਰਤੀ ਖਿਡਾਰੀਆਂ ਨਵੀਨ ਸ਼ਿਵਕੁਮਾਰ ਅਤੇ ਅਭਿਜੀਤ ਸਖੂਜਾ ਵਿਚਾਲੇ ਖੇਡਿਆ ਜਾਵੇਗਾ।
