ਕੌਗਨੀਜ਼ੈਂਟ ਅਤੇ ਗੂਗਲ ਕਲਾਊਡ ਨੇ ਏਜੰਟਿਕ AI ਲਈ ਭਾਈਵਾਲੀ ਦਾ ਕੀਤਾ ਵਿਸਥਾਰ
Tuesday, Oct 20, 2026 - 06:41 PM (IST)
ਬਿਜ਼ਨੈੱਸ ਡੈਸਕ - ਸੂਚਨਾ ਤਕਨਾਲੋਜੀ (ਆਈ. ਟੀ.) ਕੰਪਨੀ ਕੌਗਨੀਜ਼ੈਂਟ ਅਤੇ ਗੂਗਲ ਕਲਾਊਡ ਨੇ ਏਜੰਟਿਕ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਨੂੰ ਉਤਸ਼ਾਹਤ ਕਰਨ ਲਈ ਆਪਣੀ ਭਾਈਵਾਲੀ ਦਾ ਵਿਸਥਾਰ ਕਰਨ ਦਾ ਮੰਗਲਵਾਰ ਨੂੰ ਐਲਾਨ ਕੀਤਾ। ਇਸ ਦੇ ਤਹਿਤ ਦੋਵੇਂ ਕੰਪਨੀਆਂ ‘ਜੈਮਿਨੀ ਫਰੰਟੀਅਰ ਕੈਪੇਬਿਲਟੀ ਗਰੁੱਪ’ ਬਣਾਉਣਗੀਆਂ, ਜਿਸ ’ਚ 18,000 ਤੋਂ ਵੱਧ ਕੌਗਨੀਜ਼ੈਂਟ ਦੇ ‘ਕਰਮਚਾਰੀ’ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : Nepal ਦਾ ਵੱਡਾ ਝਟਕਾ : ਭਾਰਤੀ ਕੰਪਨੀ ਦੇ Biscuit ਦੇ ਆਯਾਤ-ਵਿਕਰੀ 'ਤੇ ਲਗਾਈ ਪਾਬੰਦੀ
ਇਹ ਵੀ ਪੜ੍ਹੋ : ਅਗਲੇ 10 ਸਾਲਾਂ 'ਚ ਦੁਨੀਆ 'ਚ ਹੋਣਗੇ 80 ਕਰੋੜ ਬੇਰੁਜ਼ਗਾਰ; ਅਜੇ ਬੰਗਾ ਨੇ ਜਾਰੀ ਕੀਤੀ ਇਹ ਚਿਤਾਵਨੀ
ਕੰਪਨੀਆਂ ਵੱਲੋਂ ਜਾਰੀ ਸਾਂਝੇ ਬਿਆਨ ਅਨੁਸਾਰ, ਇਹ ਸਮੂਹ ਗੂਗਲ ਕਲਾਊਡ ਦੇ ਏ. ਆਈ. ਮੰਚ ਅਤੇ ਕੌਗਨੀਜ਼ੈਂਟ ਦੀ ਉਦਯੋਗ ਸਬੰਧੀ ਮਹਾਰਤ ਅਤੇ ਇੰਜੀਨੀਅਰਿੰਗ ਸਮਰੱਥਾਵਾਂ ਨੂੰ ਇਕੱਠਿਆਂ ਲਿਆਵੇਗਾ। ਇਸ ਦਾ ਮਕਸਦ ਕੰਪਨੀਆਂ ਨੂੰ ਏ. ਆਈ. ਪ੍ਰਾਜੈਕਟਾਂ ਨੂੰ ਸ਼ੁਰੂਆਤੀ ਪ੍ਰੀਖਣ ਤੋਂ ਅੱਗੇ ਵਧਾ ਕੇ ਅਸਲ ਕਾਰੋਬਾਰੀ ਸੰਚਾਲਨ ’ਚ ਲਾਗੂ ਕਰਨ ’ਚ ਮਦਦ ਕਰਨਾ ਹੈ। ਇਹ ਪਹਿਲ ਕੌਗਨੀਜ਼ੈਂਟ ਵੱਲੋਂ ਅਪ੍ਰੈਲ, 2026 ’ਚ ਸ਼ੁਰੂ ਕੀਤੀ ਗਈ ਵਿਸ਼ੇਸ਼ ਜੈਮਿਨੀ ਇਕਾਈ ਨੂੰ ਅੱਗੇ ਵਧਾਏਗੀ। ਇਸ ਦੇ ਤਹਿਤ ਗਲੋਬਲ ਕੰਪਨੀਆਂ ਲਈ ਸੁਰੱਖਿਅਤ, ਭਰੋਸੇਮੰਦ ਅਤੇ ਵੱਡੇ ਪੱਧਰ ’ਤੇ ਵਰਤੇ ਜਾ ਸਕਣ ਵਾਲੇ ਏ. ਆਈ. ਏਜੰਟ ਵਿਕਸਤ ਕੀਤੇ ਜਾਣਗੇ, ਜੋ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਚ ਮਦਦ ਕਰਨਗੇ।
ਇਹ ਵੀ ਪੜ੍ਹੋ : ਰੇਲਵੇ ਵਿਭਾਗ ਦੀ ਵੱਡੀ ਕਾਰਵਾਈ : ਯਾਤਰਾ ਦੌਰਾਨ ਕੀਤੀ ਇਹ ਗਲਤੀ ਤਾਂ ਜ਼ਬਤ ਹੋ ਸਕਦੀ ਹੈ ਟਿਕਟ ਤੇ 6 ਮਹੀਨੇ ਦੀ ਕੈਦ
ਇਹ ਵੀ ਪੜ੍ਹੋ : FSSAI ਦੀ ਕਾਰਵਾਈ ਤੋਂ ਬਾਅਦ 'Old Monk' Rum ਨੂੰ ਝਟਕਾ; CSD ਨੇ ਕੈਂਸਲ ਕੀਤੇ 3 ਵੇਰੀਐਂਟ ਦੇ ਆਰਡਰ
ਕੌਗਨੀਜ਼ੈਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਵੀ ਕੁਮਾਰ ਐੱਸ. ਨੇ ਕਿਹਾ ਕਿ ਇਸ ਵਿਸ਼ੇਸ਼ ਸਮੂਹ ਦੀ ਸਥਾਪਨਾ ਨਾਲ ਕੰਪਨੀ ਦੇ ਇੰਜੀਨੀਅਰਿੰਗ ਮਾਹਰ ਗਾਹਕਾਂ ਲਈ ਅਤਿ-ਆਧੁਨਿਕ ਏ. ਆਈ. ਟੈਕਨਾਲੋਜੀ ਨੂੰ ਅਸਲ ਸੰਚਾਲਨ ’ਚ ਲਾਗੂ ਕਰਨ ’ਤੇ ਧਿਆਨ ਕੇਂਦ੍ਰਿਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ‘ਬਿਲਡ ਵਿਦ ਜੈਮਿਨੀ’ ਵਰਕਸ਼ਾਪ ਦੇ ਮਾਧਿਅਮ ਨਾਲ ਕੰਪਨੀ ਦੇ 55,000 ਤੋਂ ਵੱਧ ਕਰਮਚਾਰੀਆਂ ਨੂੰ ਗੂਗਲ ਦੇ ਉੱਨਤ ਏ. ਆਈ. ਮੰਚ ’ਤੇ ਕੰਮ ਕਰਨ ਦਾ ਵਿਹਾਰਕ ਤਜਰਬਾ ਮਿਲਿਆ ਹੈ। ਗੂਗਲ ਕਲਾਊਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਥਾਮਸ ਕੂਰੀਅਨ ਨੇ ਕਿਹਾ ਕਿ ਵੱਡੇ ਪੱਧਰ ’ਤੇ ਏ. ਆਈ. ਏਜੰਟ ਨੂੰ ਲਾਗੂ ਕਰਨ ਲਈ ਤਕਨੀਕੀ ਢਾਂਚੇ ਅਤੇ ਵੱਖ-ਵੱਖ ਪ੍ਰਣਾਲੀਆਂ ਦੇ ਏਕੀਕਰਨ ’ਚ ਮਹਾਰਤ ਰੱਖਣ ਵਾਲੇ ਭਰੋਸੇਮੰਦ ਭਾਈਵਾਲਾਂ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : Elon Musk ਦਾ ਵੱਡਾ ਐਲਾਨ: ਅਮਰੀਕਾ ਦਾ ਹਰ ਬੱਚਾ ਬਣੇਗਾ SpaceX ਦਾ ਹਿੱਸੇਦਾਰ; ਜਾਣੋ ਕਿਵੇਂ
ਇਹ ਵੀ ਪੜ੍ਹੋ : ਖਰਾਬ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਲੈ ਕੇ ਸਰਕਾਰ ਦੀ ਸਖਤੀ, FSSAI ਨੇ ਜਾਰੀ ਕੀਤੇ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
