ਏਸ਼ੀਆਈ ਪੈਰਾ ਖੇਡਾਂ: ਅਸ਼ੋਕ ਕੁਮਾਰ ਮਲਿਕ ਨੇ ਪਾਵਰਲਿਫਟਿੰਗ ''ਚ ਜਿੱਤਿਆ ਚਾਂਦੀ ਦਾ ਤਗਮਾ

Tuesday, Oct 20, 2026 - 11:53 AM (IST)

ਏਸ਼ੀਆਈ ਪੈਰਾ ਖੇਡਾਂ: ਅਸ਼ੋਕ ਕੁਮਾਰ ਮਲਿਕ ਨੇ ਪਾਵਰਲਿਫਟਿੰਗ ''ਚ ਜਿੱਤਿਆ ਚਾਂਦੀ ਦਾ ਤਗਮਾ

ਆਈਚੀ-ਨਾਗੋਆ (ਜਾਪਾਨ) : ਏਸ਼ੀਆਈ ਪੈਰਾ ਖੇਡਾਂ 2026 ਵਿੱਚ ਭਾਰਤ ਦੇ ਅਸ਼ੋਕ ਕੁਮਾਰ ਮਲਿਕ ਨੇ ਪੁਰਸ਼ਾਂ ਦੀ 65 ਕਿਲੋਗ੍ਰਾਮ ਭਾਰ ਵਰਗ ਦੀ ਪੈਰਾ ਪਾਵਰਲਿਫਟਿੰਗ ਸਪਰਧਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ ਹੈ। ਮੰਗਲਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਅਸ਼ੋਕ ਨੇ ਆਪਣੇ ਦੂਜੇ ਯਤਨ ਵਿੱਚ 192 ਕਿਲੋਗ੍ਰਾਮ ਵਜ਼ਨ ਸਫ਼ਲਤਾਪੂਰਵਕ ਚੁੱਕ ਕੇ ਭਾਰਤ ਲਈ ਪੋਡਿਅਮ 'ਤੇ ਜਗ੍ਹਾ ਬਣਾਈ।


author

Tarsem Singh

Content Editor

Related News