ਤੈਰਾਕ ਕਪਿਲ ਕੁਮਾਰ ਨੇ 400 ਮੀਟਰ ਫ੍ਰੀਸਟਾਈਲ S10 ''ਚ ਜਿੱਤਿਆ ਚਾਂਦੀ ਦਾ ਤਗਮਾ

Thursday, Oct 22, 2026 - 03:09 PM (IST)

ਤੈਰਾਕ ਕਪਿਲ ਕੁਮਾਰ ਨੇ 400 ਮੀਟਰ ਫ੍ਰੀਸਟਾਈਲ S10 ''ਚ ਜਿੱਤਿਆ ਚਾਂਦੀ ਦਾ ਤਗਮਾ

ਨਾਗੋਆ : ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤੀ ਤੈਰਾਕ ਕਪਿਲ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ 400 ਮੀਟਰ ਫ੍ਰੀਸਟਾਈਲ S10 ਸਪਰਧਾ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ ਹੈ। 26 ਸਾਲਾ ਕਪਿਲ ਨੇ ਫਾਈਨਲ ਮੁਕਾਬਲੇ ਵਿੱਚ 4 ਮਿੰਟ 38.44 ਸੈਕਿੰਡ ਦਾ ਸਮਾਂ ਕੱਢ ਕੇ ਦੂਜਾ ਸਥਾਨ ਹਾਸਲ ਕੀਤਾ। 

ਇਸ ਮੁਕਾਬਲੇ ਵਿੱਚ ਜਾਪਾਨ ਦੇ ਅਕਿਤੋ ਮਿਨਾਈ ਨੇ 4 ਮਿੰਟ 27.44 ਸੈਕਿੰਡ ਦੇ ਨਵੇਂ ਏਸ਼ੀਆਈ ਪੈਰਾ ਖੇਡਾਂ ਦੇ ਰਿਕਾਰਡ ਸਮੇਂ ਨਾਲ ਸੋਨ ਤਗਮਾ ਜਿੱਤਿਆ, ਜਦਕਿ ਈਰਾਨ ਦੇ ਸ਼ਾਹੀਨ ਇਜ਼ਾਦਯਾਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਦੱਸਣਯੋਗ ਹੈ ਕਿ S10 ਸ਼੍ਰੇਣੀ ਵਿੱਚ ਉਨ੍ਹਾਂ ਤੈਰਾਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਸਰੀਰਕ ਅਸਮਰਥਤਾ ਘੱਟ ਹੁੰਦੀ ਹੈ, ਜਿਵੇਂ ਕਿ ਪੈਰਾਂ ਵਿੱਚ ਕਮਜ਼ੋਰੀ, ਗੋਡੇ ਦੇ ਹੇਠਾਂ ਤੋਂ ਪੈਰ ਨਾ ਹੋਣਾ ਜਾਂ ਕੂਲ੍ਹਿਆਂ ਨਾਲ ਜੁੜੀਆਂ ਸਮੱਸਿਆਵਾਂ।


author

Tarsem Singh

Content Editor

Related News