''ਔਰਤ ਦੇ ਉੱਪਰ ਲੇਟਣਾ ਤੇ ਮੂੰਹ ਘੁਟਣਾ ਜਬਰ-ਜ਼ਿਨਾਹ ਦੀ ਕੋਸ਼ਿਸ਼ ਨਹੀਂ'', ਪਟਨਾ ਹਾਈ ਕੋਰਟ ਵਲੋਂ ਰੱਦ ਦੋਸ਼
Thursday, Oct 15, 2026 - 08:29 AM (IST)
ਪਟਨਾ (ਏਜੰਸੀ) - ਪਟਨਾ ਹਾਈ ਕੋਰਟ ਨੇ ਇਕ ਵਿਧਵਾ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇਕ ਵਿਅਕਤੀ ’ਤੇ ਲੱਗੇ ਦੋਸ਼ ਰੱਦ ਕਰਦਿਆਂ ਉਸ ਨੂੰ ਔਰਤ ਦੀ ਮਰਿਆਦਾ ਭੰਗ ਕਰਨ ਦੇ ਇਰਾਦੇ ਨਾਲ ਹਮਲਾ ਕਰਨ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਦੇ ਸਬੂਤ ਜਬਰ-ਜ਼ਿਨਾਹ ਦੀ ਕੋਸ਼ਿਸ਼ ਨੂੰ ਸਾਬਤ ਕਰਨ ਲਈ ਨਾਕਾਫੀ ਹਨ। ਜਸਟਿਸ ਸੰਦੀਪ ਕੁਮਾਰ ਦੀ ਸਿੰਗਲ ਬੈਂਚ ਨੇ 8 ਅਕਤੂਬਰ ਨੂੰ ਮੁਹੰਮਦ ਐਨੁਲ ਹੱਕ ਦੀ ਅਪਰਾਧਿਕ ਅਪੀਲ ’ਤੇ ਫ਼ੈਸਲਾ ਸੁਣਾਉਂਦੇ ਹੋਏ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ.) ਦੀ ਧਾਰਾ 376/511 ਤਹਿਤ ਜਬਰ-ਜਨਾਹ ਦੀ ਕੋਸ਼ਿਸ਼ ਦੀ ਦੋਸ਼ਸਿੱਧੀ ਰੱਦ ਕਰ ਦਿੱਤੀ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ ਮਾਮਲੇ ’ਚ ਅੱਜ ਪੰਜਾਬ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਹਾਲਾਂਕਿ, ਧਾਰਾ 448 ਤਹਿਤ ਘਰ ਵਿਚ ਬਿਨਾਂ ਇਜਾਜ਼ਤ ਦਾਖ਼ਲ ਹੋਣ ਦੇ ਅਪਰਾਧ ਵਿਚ ਉਸ ਦੀ ਦੋਸ਼ਸਿੱਧੀ ਬਰਕਰਾਰ ਰੱਖੀ। ਕੋਰਟ ਨੇ ਕਿਹਾ ਕਿ ਕਿਸੇ ਔਰਤ ਦੇ ਉੱਪਰ ਲੇਟ ਕੇ ਉਸ ਦਾ ਮੂੰਹ ਘੁਟਣਾ, ਜਦੋਂ ਤੱਕ ਕਿ ਸਰੀਰਕ ਸਬੰਧ ਬਣਾਉਣ ਦੀ ਦਿਸ਼ਾ ਵਿਚ ਕਿਸੇ ਸਪੱਸ਼ਟ ਕੰਮ ਦੇ ਸਬੂਤ ਨਾ ਹੋਣ, ਭਾਰਤੀ ਦੰਡ ਸੰਹਿਤਾ ਦੀ ਧਾਰਾ 376/511 ਤਹਿਤ ਜਬਰ-ਜ਼ਿਨਾਹ ਦੀ ਕੋਸ਼ਿਸ਼ ਦੇ ਅਪਰਾਧ ਨੂੰ ਸਾਬਤ ਕਰਨ ਲਈ ਕਾਫੀ ਨਹੀਂ ਹੈ। ਇਸ ਤੋਂ ਇਲਾਵਾ ਅਦਾਲਤ ਨੇ ਧਾਰਾ 354 ਤਹਿਤ ਔਰਤ ਦੀ ਮਰਿਆਦਾ ਭੰਗ ਕਰਨ ਦੇ ਇਰਾਦੇ ਨਾਲ ਹਮਲਾ ਕਰਨ ਦਾ ਦੋਸ਼ ਵੀ ਮੰਨਿਆ।
ਇਹ ਵੀ ਪੜ੍ਹੋ : Big Breaking : ਪਰਵਿੰਦਰ ਝੋਟਾ ਦਾ ਕਾਤਲ ਅਸ਼ਵਨੀ ਕੁਮਾਰ ਰਾਜਸਥਾਨ ਤੋਂ ਗ੍ਰਿਫ਼ਤਾਰ
ਮਾਮਲਾ ਫਰਵਰੀ 2010 ਵਿਚ ਬੇਗੂਸਰਾਏ ਜ਼ਿਲ੍ਹੇ ਵਿਚ ਹੋਈ ਘਟਨਾ ਨਾਲ ਜੁੜਿਆ ਹੈ। ਦੋਸ਼ ਅਨੁਸਾਰ, ਦੋਸ਼ੀ ਰਾਤ ਨੂੰ ਵਿਧਵਾ ਦੇ ਘਰ ਵੜਿਆ, ਦੀਵਾ ਬੁਝਾਇਆ ਅਤੇ ਉਸ ਦੇ ਉੱਪਰ ਲੇਟ ਗਿਆ, ਉਸ ਦੀਆਂ ਚੀਕਾਂ ਨੂੰ ਰੋਕਣ ਲਈ ਉਸਦਾ ਮੂੰਹ ਘੁਟ ਦਿੱਤਾ। ਔਰਤ ਦੇ ਰੌਲਾ ਪਾਉਣ ’ਤੇ ਪਿੰਡ ਵਾਸੀ ਪਹੁੰਚੇ ਅਤੇ ਮੁਲਜ਼ਮ ਨੂੰ ਫੜ ਲਿਆ। ਹਾਈ ਕੋਰਟ ਨੇ ਕਿਹਾ ਕਿ ਪੀੜਤਾ ਦੀ ਗਵਾਹੀ ਮੁਲਜ਼ਮ ਦੇ ਘਰ ਵਿਚ ਵੜਨ, ਦੀਵਾ ਬੁਝਾਉਣ ਅਤੇ ਉਸ ਦੇ ਉੱਪਰ ਲੇਟਣ ਦੇ ਸਬੰਧ ਵਿਚ ਭਰੋਸੇਯੋਗ ਹੈ। ਹਾਲਾਂਕਿ, ਜਬਰ-ਜ਼ਿਨਾਹ ਦੀ ਕੋਸ਼ਿਸ਼ ਨੂੰ ਸਾਬਤ ਕਰਨ ਲਈ ਸਬੂਤ ਨਾਕਾਫੀ ਹਨ। ਕੱਪੜੇ ਉਤਾਰਨ ਜਾਂ ਜਿਨਸੀ ਸਬੰਧ ਬਣਾਉਣ ਲਈ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਰਗੀ ਗਤੀਵਿਧੀ ਵੀ ਸਾਬਤ ਨਹੀਂ ਹੋਈ।
ਇਹ ਵੀ ਪੜ੍ਹੋ : ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ 50 ਲੱਖ ਰੁਪਏ ਦੀ ਲਾਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
