ਸੰਜਨਾ ਨੇ ਪੈਰਾ ਬੈਡਮਿੰਟਨ ਵਿਚ ਮਹਿਲਾ ਏਕਲ SL3 ''ਚ ਜਿੱਤਿਆ ਕਾਂਸੀ ਦਾ ਤਗਮਾ

Thursday, Oct 22, 2026 - 02:40 PM (IST)

ਸੰਜਨਾ ਨੇ ਪੈਰਾ ਬੈਡਮਿੰਟਨ ਵਿਚ ਮਹਿਲਾ ਏਕਲ SL3 ''ਚ ਜਿੱਤਿਆ ਕਾਂਸੀ ਦਾ ਤਗਮਾ

ਆਈਚੀ-ਨਾਗੋਆ (ਜਾਪਾਨ)- ਭਾਰਤ ਦੀ ਪੈਰਾ ਬੈਡਮਿੰਟਨ ਖਿਡਾਰਨ ਸੰਜਨਾ ਕੁਮਾਰੀ ਨੇ ਵੀਰਵਾਰ ਨੂੰ ਏਸ਼ੀਆਈ ਪੈਰਾ ਖੇਡਾਂ 2026 ਵਿੱਚ ਬੈਡਮਿੰਟਨ ਵਿਚ ਮਹਿਲਾ ਏਕਲ SL3 ਸਪਰਧਾ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਏਸ਼ੀਆਈ ਪੈਰਾ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੀ ਸੰਜਨਾ ਕੁਮਾਰੀ ਨੂੰ ਮਹਿਲਾ ਏਕਲ SL3 ਦੇ ਸੈਮੀਫਾਈਨਲ ਮੁਕਾਬਲੇ ਵਿੱਚ ਜਾਪਾਨ ਦੀ ਸ਼ਿਨੋ ਕਾਵਾਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਕਾਂਸੀ ਦੇ ਤਗਮੇ ਨਾਲ ਹੀ ਸੰਤੋਸ਼ ਕਰਨਾ ਪਿਆ।

ਆਪਣੀਆਂ ਪਹਿਲੀਆਂ ਏਸ਼ੀਆਈ ਪੈਰਾ ਖੇਡਾਂ ਖੇਡ ਰਹੀ ਸੰਜਨਾ ਨੇ ਸ਼ਿਨੋ ਕਾਵਾਈ ਨੂੰ ਸਖ਼ਤ ਟੱਕਰ ਦਿੱਤੀ, ਪਰ ਉਹ ਸਿੱਧੇ ਗੇਮਾਂ ਵਿੱਚ 7-21, 9-21 ਨਾਲ ਹਾਰ ਗਈ। ਭਾਵੇਂ ਉਹ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ, ਪਰ ਇਸ ਮਹਾਂਦੀਪੀ ਟੂਰਨਾਮੈਂਟ ਵਿੱਚ ਆਪਣੇ ਪਹਿਲੇ ਹੀ ਯਤਨ ਵਿੱਚ ਕਾਂਸੀ ਦਾ ਤਗਮਾ ਹਾਸਲ ਕਰਨਾ ਸੰਜਨਾ ਲਈ ਇੱਕ ਵੱਡੀ ਪ੍ਰਾਪਤੀ ਹੈ। ਇਸ ਨਾਲ ਭਾਰਤ ਦੀ ਪੈਰਾ ਬੈਡਮਿੰਟਨ ਤਗਮਾ ਸੂਚੀ ਵਿੱਚ ਇੱਕ ਹੋਰ ਤਗਮਾ ਜੁੜ ਗਿਆ ਹੈ।


author

Tarsem Singh

Content Editor

Related News