ਚੀਨ ’ਤੇ ਵਰ੍ਹੇ ਵਿਦੇਸ਼ ਮੰਤਰੀ ਜੈਸ਼ੰਕਰ, ਕਿਹਾ-‘ਗੁਆਂਢੀ ਦੇਸ਼ ਨਹੀਂ ਚਾਹੁੰਦੈ ਸ਼ਾਂਤੀ’
Friday, Jan 29, 2021 - 08:45 PM (IST)
ਨੈਸ਼ਨਲ ਡੈਸਕ- ਪੂਰਬੀ ਲੱਦਾਖ ’ਚ ਪਿਛਲੇ ਸਾਲ ਹੋਈ ਘਟਨਾਵਾਂ ਨੂੰ ਲੈ ਕੇ ਚੀਨ ਦੇ ਨਾਲ ਐੱਲ. ਏ. ਸੀ. ’ਤੇ ਚੱਲ ਰਹੇ ਗਤੀਰੋਧ ਦੇ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਬਹੁਤ ਅਸਰ ਪਿਆ ਹੈ। ਜੈਸ਼ੰਕਰ ਨੇ ਕਿਹਾ ਕਿ ਚੀਨ ਨੇ ਲੱਦਾਖ ’ਚ ਅਲੱਗ-ਅਲੱਗ ਘਟਨਾਵਾਂ ਨੂੰ ਅੰਜਾਮ ਦੇ ਕੇ ਨਾ ਸਿਰਫ ਫ਼ੌਜੀਆਂ ਦੀ ਗਿਣਤੀ ਨੂੰ ਘੱਟ ਕਰਨ ਦੀ ਵਚਨਬੱਧਤਾ ਦਾ ਅਨਾਦਰ ਕੀਤਾ, ਸਗੋਂ ਸ਼ਾਂਤੀ ਭੰਗ ਕਰਨ ਦੀ ਇੱਛਾ ਵੀ ਦਰਸਾਈ ਹੈ। ਇਨ੍ਹਾਂ ਘਟਨਾਵਾਂ ਨਾਲ ਜ਼ਾਹਰ ਹੁੰਦਾ ਹੈ ਕਿ ਚੀਨ ਸ਼ਾਂਤੀ ਨਹੀਂ ਚਾਹੁੰਦਾ।
ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਚੀਨ ਦੇ ਰੁਖ ’ਚ ਬਦਲਾਅ ਅਤੇ ਬਾਰਡਰ ਇਲਾਕਿਆਂ ’ਚ ਜ਼ਿਆਦਾ ਗਿਣਤੀ ’ਚ ਫ਼ੌਜੀਆਂ ਦੀ ਤਾਇਨਾਤੀ ’ਤੇ ਹੁਣ ਵੀ ਕੋਈ ਭਰੋਸੇਯੋਗ ਸਪੱਸ਼ਟੀਕਰਨ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਹਮਣੇ ਮੁੱਦਾ ਇਹ ਹੈ ਕਿ ਚੀਨ ਦਾ ਰੁਖ ਕੀ ਸੰਕੇਤ ਦੇਣਾ ਚਾਹੁੰਦਾ ਹੈ, ਇਹ ਕਿਵੇਂ ਅੱਗੇ ਵਧਦਾ ਹੈ ਅਤੇ ਭਵਿੱਖ ਦੇ ਸਬੰਧਾਂ ਲਈ ਇਸਦੇ ਕੀ ਪ੍ਰਭਾਵ ਹਨ। ਜੈਸ਼ੰਕਰ ਨੇ ਪੂਰਬੀ ਲੱਦਾਖ ਗਤੀਰੋਧ ’ਤੇ ਕਿਹਾ ਕਿ ਸਾਲ 2020 ’ਚ ਹੋਈ ਘਟਨਾਵਾਂ ਨੇ ਸਾਡੇ ਸਬੰਧਾਂ ’ਤੇ ਅਸਲ ’ਚ ਅਚਾਨਕ ਦਬਾਅ ਵਧਾ ਦਿੱਤਾ। ਰਿਸ਼ਤਿਆਂ ਨੂੰ ਅੱਗੇ ਫਿਰ ਹੀ ਵਧਾਇਆ ਜਾ ਸਕਦਾ ਹੈ ਜਦੋਂ ਉਹ ਆਪਸੀ ਸਨਮਾਨ, ਆਪਸੀ ਸੰਵੇਦਨਸ਼ੀਲਤਾ, ਆਪਸੀ ਹਿੱਤ ਵਰਗੇ ਪਰਿਪੱਕਤਾ ’ਤੇ ਆਧਾਰਿਤ ਹੋਣ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।