ਕੱਪੜਿਆਂ 'ਚ ਲੁਕੋ ਕੇ ਲਿਜਾ ਰਿਹਾ ਸੀ ਲੱਖਾਂ ਰੁਪਏ, ਦਿੱਲੀ ਏਅਰਪੋਰਟ ’ਤੇ ਚੜ੍ਹਿਆ ਪੁਲਸ ਅੜਿੱਕੇ (ਵੀਡੀਓ)
Monday, Feb 06, 2023 - 12:00 AM (IST)
ਨਵੀਂ ਦਿੱਲੀ (ਭਾਸ਼ਾ) : ਬੈਂਕਾਕ ਜਾ ਰਹੇ ਇਕ ਭਾਰਤੀ ਮੁਸਾਫ਼ਰ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਦੇ ਜਵਾਨਾਂ ਨੇ ਦਿੱਲੀ ਹਵਾਈ ਅੱਡੇ ’ਤੇ ਕਰੀਬ 5 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਲੁਕੋ ਕੇ ਲਿਜਾਂਦੇ ਹੋਏ ਫੜ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 10.30 ਵਜੇ ਸੁਰੱਖਿਆ ਜਾਂਚ ਦੌਰਾਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-3 ’ਤੇ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਰੋਕਿਆ।
ਹਵਾਈ ਅੱਡੇ ’ਤੇ ਤਾਇਨਾਤ ਕਰਮਚਾਰੀਆਂ ਨੇ ਐਕਸ-ਰੇ ਸਕੈਨਰ ’ਤੇ ਕਰੰਸੀ ਦੀਆਂ ਸ਼ੱਕੀ ਤਸਵੀਰਾਂ ਦੇਖੀਆਂ ਅਤੇ ਅਗਲੇਰੀ ਜਾਂਚ ਕਰਨ ਦਾ ਫੈਸਲਾ ਕੀਤਾ। ਇਸ ਸਬੰਧੀ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਸਾਫ਼ਰ ਨੇ ਇੰਡੀਗੋ ਏਅਰਲਾਈਨਜ਼ ਦੀ ਉਡਾਣ ਰਾਹੀਂ ਬੈਂਕਾਕ ਜਾਣਾ ਸੀ। ਉਸ ਦੇ ਕੱਪੜਿਆਂ 'ਚੋਂ 51,800 ਯੂਰੋ ਅਤੇ 5,000 ਅਮਰੀਕੀ ਡਾਲਰ ਦੀ ਨਕਦੀ ਮਿਲੀ।ਮੁਸਾਫ਼ਰ ਨੂੰ ਅਗਲੇਰੀ ਜਾਂਚ ਲਈ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਕਿਉਂਕਿ ਉਹ ਇੰਨੀ ਵੱਡੀ ਰਕਮ ਲੈ ਕੇ ਜਾਣ ਦਾ ਸਹੀ ਕਾਰਨ ਨਹੀਂ ਦੱਸ ਸਕਿਆ।
ਇਹ ਵੀ ਪੜ੍ਹੋ : ਪੁਲਸ ਨੇ ਰੁਕਵਾਇਆ ਸਸਕਾਰ, ਬਲਦੇ ਸਿਵੇ ’ਚੋਂ ਕੱਢੀ ਨੌਜਵਾਨ ਦੀ ਲਾਸ਼ (ਵੀਡੀਓ)