ਰੁਆ ਦੇਣ ਵਾਲਾ ਹਾਦਸਾ; ਟਰੱਕ ਨੇ ਗਰਭਵਤੀ ਔਰਤ ਨੂੰ ਕੁਚਲਿਆ, ਢਿੱਡ ’ਚੋਂ ਬਾਹਰ ਨਿਕਲ ਆਇਆ ਬੱਚਾ
Thursday, Jul 21, 2022 - 01:25 PM (IST)
ਫਿਰੋਜ਼ਾਬਾਦ– ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ’ਚ ਇਕ ਰੁਆ ਦੇਣ ਵਾਲਾ ਹਾਦਸਾ ਵਾਪਰਿਆ, ਜਿਸ ’ਚ ਇਕ ਗਰਭਵਤੀ ਔਰਤ ਦੀ ਮੌਤ ਹੋ ਗਈ। ਫਿਰੋਜ਼ਾਬਾਦ ਦੇ ਥਾਣਾ ਨਾਰਖੀ ਖੇਤਰ ’ਚ ਇਹ ਦਰਦਨਾਕ ਹਾਦਸਾ ਵਾਪਰਿਆ, ਜਿਸ ਨੂੰ ਵੇਖ ਕੇ ਲੋਕਾਂ ਦੇ ਦਿਲ ਕੰਬ ਗਏ। ਬੁੱਧਵਾਰ ਨੂੰ ਵਾਪਰਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਪਰ ਇਸ ਹਾਦਸੇ ’ਚ ਉਸ ਦਾ ਗਰਭ ਫਟ ਗਿਆ ਅਤੇ ਬੱਚਾ ਬਾਹਰ ਨਿਕਲ ਆਇਆ। ਦਰਅਸਲ ਰੇਤ ਨਾਲ ਲੱਦੇ ਟਰੱਕ ਨੇ ਗਰਭਵਤੀ ਔਰਤ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਦੀ ਹੈਰਾਨੀ ਦੀ ਹੱਦ ਉਦੋਂ ਨਹੀਂ ਰਹੀ, ਜਦੋਂ ਬੱਚੇ ਨੂੰ ਉਨ੍ਹਾਂ ਨੇ ਸਹੀ ਸਲਾਮਤ ਵੇਖਿਆ।
ਇਹ ਵੀ ਪੜ੍ਹੋ- ਪ੍ਰਤਿਭਾ ਪਾਟਿਲ ਦੇ ਰੂਪ ’ਚ ਅੱਜ ਦੇ ਦਿਨ ਦੇਸ਼ ਨੂੰ ਮਿਲੀ ਸੀ ਪਹਿਲੀ ਮਹਿਲਾ ਰਾਸ਼ਟਰਪਤੀ
ਘਟਨਾ ਯੂਪੀ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਨਾਰਖੀ ਥਾਣਾ ਖੇਤਰ ਦੇ ਪਿੰਡ ਬਰਤਾਰਾ ਦੀ ਹੈ। ਇੱਥੇ ਇਕ ਪਤੀ-ਪਤਨੀ ਬਾਈਕ 'ਤੇ ਜਾ ਰਹੇ ਸਨ। ਇਸ ਦੌਰਾਨ ਬਾਈਕ ਸਵਾਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਸ ਦੀ ਪਤਨੀ ਟਰੱਕ ਨਾਲ ਟਕਰਾ ਗਈ। ਟਰੱਕ ਦੀ ਲਪੇਟ 'ਚ ਆਉਣ ਕਾਰਨ ਗਰਭਵਤੀ ਔਰਤ ਦਾ ਢਿੱਡ ਫਟ ਗਿਆ। ਗਰਭ ਵਿਚ ਪਲ ਰਹੀ ਬੱਚੀ ਬਾਹਰ ਆ ਗਈ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਲੜਕੀ ਨੂੰ ਫ਼ਿਰੋਜ਼ਾਬਾਦ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਉਥੇ ਨਵਜਨਮੀ ਬੱਚੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਬੱਚੀ ਬਿਲਕੁਲ ਠੀਕ ਹੈ, ਉਸ ਨੂੰ ਇਲਾਜ ਦੀ ਲੋੜ ਹੈ।
ਇਹ ਵੀ ਪੜ੍ਹੋ- ਕੌਣ ਬਣੇਗਾ ਰਾਸ਼ਟਰਪਤੀ? ਵੋਟਾਂ ਦੀ ਗਿਣਤੀ ਜਾਰੀ, ਦ੍ਰੌਪਦੀ ਮੁਰਮੂ ਦੇ ਘਰ ਜਸ਼ਨ ਦਾ ਮਾਹੌਲ
ਗਰਭ ਫਟਣ ਨਾਲ ਮੌਤ ਦਾ ਮਾਮਲਾ
ਫ਼ਿਰੋਜ਼ਾਬਾਦ ਹਾਦਸੇ ਵਿਚ ਔਰਤ ਦੀ ਮੌਤ ਗਰਭ ਦੇ ਫਟਣ ਕਾਰਨ ਹੋਈ ਦੱਸੀ ਜਾ ਰਹੀ ਹੈ। ਘਟਨਾ ਸਬੰਧੀ ਐਸ. ਐਚ. ਓ ਫਤਿਹ ਬਹਾਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪਿੰਡ ਬਰਤਾਰਾ ਨੇੜੇ ਵਾਪਰਿਆ ਹੈ। ਇਹ ਇਲਾਕਾ ਨਾਰਖੀ ਥਾਣਾ ਖੇਤਰ ਦੇ ਆਲੇ-ਦੁਆਲੇ ਆਉਂਦਾ ਹੈ। ਘਟਨਾ 'ਚ ਮ੍ਰਿਤਕ ਔਰਤ ਦੀ ਪਛਾਣ 26 ਸਾਲਾ ਕਾਮਿਨੀ ਵਜੋਂ ਹੋਈ ਹੈ। ਔਰਤ ਆਪਣੇ ਪਤੀ ਨਾਲ ਬਾਈਕ 'ਤੇ ਕੋਟਲਾ ਫਰੀਹਾ ਇਲਾਕੇ 'ਚ ਆਪਣੇ ਪੇਕੇ ਘਰ ਜਾ ਰਹੀ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਐਸ. ਐਚ. ਓ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਫ਼ਰਾਰ ਹੋ ਗਿਆ ਹੈ। ਸੀ. ਸੀ. ਟੀ. ਵੀ ਦੀ ਜਾਂਚ ਕੀਤੀ ਜਾ ਰਹੀ ਹੈ। ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ FIR ਦਰਜ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਹਰਸਿਮਰਤ ਬਾਦਲ ਨੇ MSP ’ਤੇ ਬਣੀ ਕਮੇਟੀ ਦਾ ਮੁੱਦਾ ਲੋਕ ਸਭਾ ’ਚ ਚੁੱਕਿਆ, ਭਾਜਪਾ 'ਤੇ ਲਾਏ ਇਲਜ਼ਾਮ