ਦਿੱਲੀ ਦੀ ਤੀਸ ਹਜ਼ਾਰੀ ਕੋਰਟ ’ਚ ਫਾਈਰਿੰਗ, ਵਕੀਲਾਂ ਦੇ 2 ਧੜਿਆਂ ਵਿਚਾਲੇ ਬਹਿਸਬਾਜ਼ੀ ਦੌਰਾਨ ਚੱਲੀਆਂ ਗੋਲੀਆਂ

Thursday, Jul 06, 2023 - 01:18 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਰਾਸ਼ਟਰੀ ਰਾਜਧਾਨੀ ਦੀ ਤੀਸ ਹਜ਼ਾਰੀ ਅਦਾਲਤ ’ਚ ਬੁੱਧਵਾਰ ਨੂੰ ਵਕੀਲਾਂ ਦੇ 2 ਧੜਿਆਂ ਵਿਚਾਲੇ ਕਿਸੇ ਮੁੱਦੇ ’ਤੇ ਹੋਈ ਬਹਿਸ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੁਲਸ ਮੁਤਾਬਕ ਦੁਪਹਿਰ ਕਰੀਬ 1.35 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪੁੱਜੀ ਪੁਲਸ ਟੀਮ ਨੇ ਦੱਸਿਆ ਕਿ ਅਹੁਦੇਦਾਰਾਂ ਸਮੇਤ ਵਕੀਲਾਂ ਦੇ 2 ਵੱਖ-ਵੱਖ ਧੜਿਆਂ ਵੱਲੋਂ ਹਵਾ ’ਚ ਗੋਲੀਆਂ ਚਲਾਈਆਂ ਗਈਆਂ। ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਕਾਬੂ ’ਚ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਵਕੀਲਾਂ ਦੇ 2 ਧੜਿਆਂ ਵਿਚਾਲੇ ਕੁਝ ਮੁੱਦਿਆਂ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਅਤੇ ਗੱਲ ਜ਼ਿਆਦਾ ਵਿਗੜ ਗਈ, ਜਦੋਂ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਹਵਾ ’ਚ ਗੋਲੀਆਂ ਚਲਾਈਆਂ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ’ਚ ਇਕ ਵਿਅਕਤੀ ਹਵਾ ’ਚ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ।


Rakesh

Content Editor

Related News