ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 300 ਪ੍ਰਦਰਸ਼ਨਕਾਰੀਆਂ ਖਿਲਾਫ਼ FIR

Thursday, Aug 22, 2024 - 10:06 AM (IST)

ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 300 ਪ੍ਰਦਰਸ਼ਨਕਾਰੀਆਂ ਖਿਲਾਫ਼ FIR

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ’ਚ 2 ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਸੂਬਾ ਸਰਕਾਰ ਨੇ ਬੁੱਧਵਾਰ ਨੂੰ ਸਕੂਲ ਲਈ ਇਕ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਇਸ ਘਟਨਾ ਖਿਲਾਫ 20 ਅਗਸਤ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਬਦਲਾਪੁਰ ’ਚ ਲੋਕਲ ਟ੍ਰੇਨ ਦੇ ਰੇਲਵੇ ਟ੍ਰੈਕ ’ਤੇ ਉਤਰ ਆਏ ਸਨ। 10 ਘੰਟੇ ਤੱਕ ਭੰਨਤੋੜ ਅਤੇ ਪੁਲਸ ’ਤੇ ਪੱਥਰਬਾਜ਼ੀ ਕੀਤੀ ਗਈ। ਲੱਗਭਗ 17 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਪੁਲਸ ਨੇ ਦੇਰ ਰਾਤ ਕਰੀਬ 300 ਪ੍ਰਦਰਸ਼ਨਕਾਰੀਆਂ ਖਿਲਾਫ ਐੱਫ. ਆਈ .ਆਰ. ਦਰਜ ਕੀਤੀ। ਹੁਣ ਤੱਕ 72 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਸਕੂਲ 'ਚ ਦੋ ਮਾਸੂਮ ਬੱਚੀਆਂ ਨਾਲ ਜਿਨਸੀ ਸ਼ੋਸ਼ਣ, ਲੋਕਾਂ ਨੇ ਜਾਮ ਕੀਤਾ ਰੇਲਵੇ ਟਰੈੱਕ

ਅੱਜ ਵੀ ਬਦਲਾਪੁਰ ’ਚ ਇੰਟਰਨੈੱਟ ਅਤੇ ਸਕੂਲ ਬੰਦ ਹਨ। ਮਾਮਲੇ ਦੀ ਜਾਂਚ ਲਈ ਆਈ. ਜੀ. ਆਰਤੀ ਸਿੰਘ ਦੀ ਅਗਵਾਈ ’ਚ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ। ਇਸ ਕੇਸ ਦੀ ਸੁਣਵਾਈ ਫਾਸਟ ਟ੍ਰੈਕ ਅਦਾਲਤ ਵਿਚ ਹੋਵੇਗੀ ਅਤੇ ਸਰਕਾਰੀ ਵਕੀਲ ਉੱਜਵਲ ਨਿਕਮ ਹੋਣਗੇ। ਮੁਲਜ਼ਮ ਨੂੰ 26 ਅਗਸਤ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਹਾ ਵਿਕਾਸ ਆਘਾੜੀ ਨੇ 24 ਅਗਸਤ ਨੂੰ ਮਹਾਰਾਸ਼ਟਰ ਬੰਦ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-  ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ 4 ਸਾਲਾ ਬੱਚੀਆਂ ਦੀ ਹੱਡ ਬੀਤੀ

ਦੱਸ ਦੇਈਏ ਕਿ ਪੁਲਸ ਨੇ 17 ਅਗਸਤ ਨੂੰ ਬਦਲਾਪੁਰ ਦੇ ਇਕ ਸਕੂਲ ਅਟੈਂਡੇਂਟ ਨੂੰ 3 ਅਤੇ 4 ਸਾਲ ਦੀਆਂ ਦੋ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਸੀ। ਸ਼ਿਕਾਇਤ ਮੁਤਾਬਕ ਉਸ ਨੇ ਸਕੂਲ ਦੇ ਪਖ਼ਾਨੇ ਵਿਚ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ। ਸਕੂਲ ਪ੍ਰਬੰਧਨ ਨੇ ਇਸ ਘਟਨਾ ਨੂੰ ਲੈ ਕੇ ਪ੍ਰਿੰਸੀਪਲ, ਇਕ ਕਲਾਸ ਟੀਚਰ ਅਤੇ ਇਕ ਮਹਿਲਾ ਅਟੈਂਡੇਂਟ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਘਟਨਾ ਬਾਅਦ ਮਾਤਾ-ਪਿਤਾ ਅਤੇ ਕਈ ਔਰਤਾਂ ਸਮੇਤ ਹੋਰ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। 

 


author

Tanu

Content Editor

Related News