ਲੱਖਾਂ ਰੁਪਏ ਖ਼ਰਚ ਚਾਵਾਂ ਨਾਲ ਵਿਆਹ ਕੇ ਲਿਆਂਦੀ ਲਾੜੀ, ਦੂਜੇ ਦਿਨ ਹੀ ਚਾੜ੍ਹ ਗਈ ਚੰਨ
Tuesday, May 02, 2023 - 04:20 PM (IST)
ਫਿਰੋਜ਼ਪੁਰ ਝਿਰਕਾ- ਵਿਆਹ ਦਾ ਚਾਅ ਹਰ ਇਕ ਮਾਂ-ਪਿਓ ਨੂੰ ਹੁੰਦਾ ਹੈ ਪਰ ਵਿਆਹ ਦੇ ਪਵਿੱਤਰ ਬੰਧਨ ਨੂੰ ਕੁਝ ਲੋਕ ਮਖੌਲ ਮੰਨ ਲੈਂਦੇ ਹਨ। ਵਿਆਹ ਦੇ ਪਵਿੱਤਰ ਬੰਧਨ ਨੂੰ ਇਕ ਲੁਟੇਰੀ ਲਾੜੀ ਤਾਰ-ਤਾਰ ਕਰ ਫ਼ਰਾਰ ਹੋ ਗਈ। ਇਹ ਮਾਮਲਾ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਦੇ ਨਗਰ ਫਿਰੋਜ਼ਪੁਰ ਝਿਰਕਾ ਦਾ ਹੈ। ਜਿੱਥੇ ਲੁਟੇਰੀ ਲਾੜੀ ਵਿਆਹ ਦੇ ਦੂਜੇ ਦਿਨ ਹੀ ਨਕਦੀ ਅਤੇ ਕੀਮਤੀ ਗਹਿਣੇ ਲੈ ਕੇ ਫ਼ਰਾਰ ਹੋ ਗਈ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਲਾੜਾ ਪਰਿਵਾਰ ਸਵੇਰੇ ਸੁੱਤਾ ਉਠਿਆ। ਉਨ੍ਹਾਂ ਨੇ ਲਾੜੀ ਨੂੰ ਆਪਣੇ ਕਮਰੇ ਤੋਂ ਗਾਇਬ ਵੇਖਿਆ। ਓਧਰ ਇਸ ਮਾਮਲੇ ਨੂੰ ਲੈ ਕੇ ਪੀੜਤ ਲਾੜੇ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ੀਆਂ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਨਸਬੰਦੀ ਤੋਂ ਬਾਅਦ ਔਰਤ ਹੋਈ ਗਰਭਵਤੀ, HC ਨੇ ਕਿਹਾ- 3 ਲੱਖ ਮੁਆਵਜ਼ਾ ਦਿਓ, ਸਰਕਾਰ ਬੱਚੇ ਦਾ ਚੁੱਕੇ ਪੂਰਾ ਖ਼ਰਚਾ
ਵਟਸਐਪ ਰਾਹੀਂ ਵਿਖਾਈਆਂ ਕੁੜੀਆਂ ਦੀਆਂ ਤਸਵੀਰਾਂ
ਫਿਰੋਜ਼ਪੁਰ ਝਿਰਕਾ ਦੇ ਰਹਿਣ ਵਾਲੇ ਰਾਮਜੀਲਾਲ ਭਾਟੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਆਪਣੇ ਪੁੱਤਰ ਦਾ ਵਿਆਹ ਕਰਾਉਣਾ ਸੀ। ਪਿਤਾ ਨੇ ਦੱਸਿਆ ਕਿ ਵਿਆਹ ਨੂੰ ਲੈ ਕੇ ਦੋ ਵਿਅਕਤੀਆਂ ਨੇਰਸ਼ ਅਤੇ ਲੇਖਰਾਜ ਨੇ ਉਸ ਦੀ ਮੁਲਾਕਾਤ ਰਮਜ਼ਾਨ ਨਾਂ ਦੇ ਸ਼ਖ਼ਸ ਨਾਲ ਕਰਵਾਈ ਸੀ। ਰਮਜ਼ਾਨ ਨੇ ਕਿਹਾ ਕਿ ਉਹ ਉਸ ਦੇ ਪੁੱਤਰ ਦਾ ਵਿਆਹ ਕਰਵਾ ਦੇਵੇਗਾ। ਰਮਜ਼ਾਨ ਨੇ ਵਟਸਐਪ ਜ਼ਰੀਏ 3 ਕੁੜੀਆਂ ਦੀਆਂ ਤਸਵੀਰਾਂ ਉਨ੍ਹਾਂ ਨੂੰ ਵਿਖਾਈਆਂ ਸਨ, ਜਿਨ੍ਹਾਂ 'ਚੋਂ ਸੁਨੀਲ ਨੇ ਇਕ ਕੁੜੀ ਨੂੰ ਪਸੰਦ ਕਰ ਲਿਆ ਅਤੇ ਵਿਆਹ ਲਈ ਹਾਂ ਕਰ ਦਿੱਤੀ।
ਇੰਨੇ ਲੱਖ 'ਚ ਹੋਇਆ ਸੌਦਾ
ਰਮਜ਼ਾਨ ਦੇ ਆਖੇ ਮੁਤਾਬਕ ਇਹ ਰਿਸ਼ਤਾ 3 ਲੱਖ 70 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ। ਪਿਤਾ ਮੁਤਾਬਕ ਰਿਸ਼ਤਾ ਤੈਅ ਹੋਣ ਮਗਰੋਂ ਰਮਜ਼ਾਨ ਉਨ੍ਹਾਂ ਨੂੰ ਕੁੜੀ ਵਿਖਾਉਣ ਰਾਜਸਥਾਨ ਲੈ ਗਿਆ। ਜਿੱਥੇ ਕੁੜੀ ਅਤੇ ਮੁੰਡੇ ਦੀ ਮੁਲਾਕਾਤ ਮਗਰੋਂ ਉਸ ਦੇ ਪੁੱਤਰ ਨੇ ਕੁੜੀ ਨੂੰ ਪਸੰਦ ਕਰ ਲਿਆ।
ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦਾ ਵਿਰੋਧੀ ਗੈਂਗ ਦੇ ਮੈਂਬਰਾਂ ਵਲੋਂ ਕਤਲ
26 ਅਪ੍ਰੈਲ ਨੂੰ ਵਿਆਹ ਦੀ ਤਾਰੀਖ਼ ਹੋਈ ਸੀ ਪੱਕੀ
ਮੁੰਡੇ ਦੇ ਪਿਤਾ ਨੇ ਅੱਗੇ ਦੱਸਿਆ ਕਿ ਕੁੜੀ ਨੂੰ ਵੇਖਣ ਦੌਰਾਨ ਉਸ ਨਾਲ 8-10 ਹੋਰ ਲੋਕਾਂ ਨਾਲ ਇਕ ਗੁੱਡੀ ਨਾਂ ਦੀ ਔਰਤ ਸੀ, ਜੋ ਆਪਣੇ ਆਪ ਨੂੰ ਰਾਜਸਥਾਨ ਦੀ ਵਸਨੀਕ ਦੱਸ ਰਹੀ ਸੀ। ਰਿਸ਼ਤਾ ਤੈਅ ਹੋਣ ਮਗਰੋਂ ਇਹ ਸਾਰੇ ਲੋਕ ਸਾਡੇ ਘਰ ਫਿਰੋਜ਼ਪੁਰ ਝਿਰਕਾ ਆ ਗਏ ਅਤੇ ਉਸ ਨੇ ਤੈਅ ਸੌਦੇ ਮੁਤਾਬਕ 3 ਲੱਖ 70 ਹਜ਼ਾਰ ਰੁਪਏ ਰਮਜ਼ਾਨ ਅਤੇ ਗੁੱਡੀ ਨੂੰ ਸਾਰੇ ਲੋਕਾਂ ਸਾਹਮਣੇ ਸੌਂਪ ਦਿੱਤੇ। ਇਸ ਤੋਂ ਬਾਅਦ 26 ਅਪ੍ਰੈਲ ਨੂੰ ਵਿਆਹ ਦੀ ਤਾਰੀਖ਼ ਪੱਕੀ ਹੋ ਗਈ। ਤੈਅ ਤਾਰੀਖ਼ 'ਤੇ ਰਾਤ 9 ਵਜੇ ਲਾੜਾ ਅਤੇ ਲਾੜੀ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਨਾਲ ਸੰਪੰਨ ਹੋਇਆ ਪਰ 27 ਅਪ੍ਰੈਲ ਨੂੰ ਲਾੜੀ 25 ਹਜ਼ਾਰ ਰੁਪਏ ਦੀ ਨਕਦੀ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ।
ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਗੈਂਗਵਾਰ, ਗੈਂਗਸਟਰ ਟਿੱਲੂ ਤਾਜਪੁਰੀਆ ਦਾ ਵਿਰੋਧੀ ਗੈਂਗ ਦੇ ਮੈਂਬਰਾਂ ਵਲੋਂ ਕਤਲ