ਸ਼ਰਮਨਾਕ! ਸਹੁਰੇ ਨੇ ਨੂੰਹ ਦੇ ਪਾੜੇ ਕੱਪੜੇ, ਫਿਰ ਪੋਤੇ ਸਣੇ ਘਰੋਂ ਕੱਢਿਆ
Saturday, Sep 21, 2024 - 02:10 PM (IST)

ਚੁਰੂ- ਰਾਜਸਥਾਨ ਦੇ ਚੁਰੂ 'ਚ ਇਕ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਿਆਹੁਤਾ ਡੇਢ ਸਾਲ ਦੇ ਮਾਸੂਮ ਨਾਲ ਅਰਧ ਨਗਨ ਹਾਲਤ 'ਚ ਰੋਂਦੀ ਹੋਈ ਦਿੱਸ ਰਹੀ ਹੈ। ਮਹਿਲਾ ਥਾਣਾ ਅਧਿਕਾਰੀ ਕਰਤਾਰ ਸਿੰਘ ਨੇ ਦੱਸਿਆ ਕਿ 15 ਸਤੰਬਰ ਨੂੰ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਇਕ ਵਿਆਹੁਤਾ ਨੇ ਮਹਿਲਾ ਥਾਣੇ 'ਚ ਮੁਕੱਦਮਾ ਦਰਜ ਕਰਵਾਇਆ ਸੀ। ਉਸ ਦਾ ਵਿਆਹ ਸਾਲ 2022 'ਚ ਚੁਰੂ ਦੇ ਸਦਰ ਥਾਣਾ ਇਲਾਕੇ ਦੇ ਪਿੰਡ 'ਚ ਹੋਇਆ ਸੀ।
ਇਹ ਵੀ ਪੜ੍ਹੋ : ਔਲਾਦ ਨਾ ਹੋਣ 'ਤੇ ਟੁੱਟੀਆਂ ਆਸਾਂ, ਜੋੜੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਸਹੁਰੇ ਪੱਖ ਨਾਲ ਝਗੜੇ ਕਾਰਨ ਉਸ ਨੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਭਾਦਰਾ ਥਾਣੇ 'ਚ ਮੁਕੱਦਮਾ ਵੀ ਦਰਜ ਕਰਵਾਇਆ ਸੀ। ਉੱਥੇ ਹੀ 15 ਸਤੰਬਰ ਨੂੰ ਜਦੋਂ ਉਹ ਡੇਢ ਸਾਲ ਦੇ ਬੱਚੇ ਨਾਲ ਸਹੁਰੇ ਘਰ ਪਹੁੰਚੀ ਤਾਂ ਉਸ ਦੇ ਸਹੁਰੇ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਨਾਲ ਹੀ ਸਹੁਰੇ ਨੇ ਉਸ ਦਾ ਮੋਬਾਇਲ ਅਤੇ 5 ਹਜ਼ਾਰ ਰੁਪਏ ਵੀ ਖੋਹ ਲਏ ਤੇ ਘਰੋਂ ਕੱਢ ਦਿੱਤਾ। ਮਾਮਲਾ ਦਰਜ ਕਰਵਾਉਣ ਦੇ 5 ਦਿਨ ਬਾਅਦ ਵੀ ਪੁਲਸ ਨੇ ਸਹੁਰੇ ਪੱਖ ਦੇ ਲੋਕਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉੱਥੇ ਹੀ ਇਸ ਪੂਰੀ ਘਟਨਾ ਦਾ ਹੁਣ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਪੀੜਤ ਔਰਤ ਡੇਢ ਸਾਲ ਦੇ ਮਾਸੂਮ ਨਾਲ ਅਰਧ ਨਗਨ ਹਾਲਤ 'ਚ ਰੋਂਦੀ ਨਜ਼ਰ ਆ ਰਹੀ ਹੈ ਅਤੇ ਲੋਕ ਤਮਾਸ਼ਾ ਦੇਖ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ। ਔਰਤ ਨਾਲ ਉਸ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ। ਹਾਲਾਂਕਿ ਇਸ ਪੂਰੇ ਮਾਮਲੇ 'ਤੇ ਅਜੇ ਔਰਤ ਦੇ ਸਹੁਰੇ ਪੱਖ ਦਾ ਬਿਆਨ ਨਹੀਂ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8