ਚਾਂਵਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਨੇ ਚੜ੍ਹਾ ''ਤਾ ਚੰਨ, ਕੁਝ ਹੀ ਹਫ਼ਤਿਆਂ ਬਾਅਦ ਘਰਦਿਆਂ ਦੇ ਉੱਡਾ ਦਿੱਤੇ ਹੋਸ਼
Wednesday, Feb 19, 2025 - 01:54 PM (IST)

ਬਟਾਲਾ (ਗੁਰਪ੍ਰੀਤ)- ਬਟਾਲ ਤੋਂ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ 25 ਜਨਵਰੀ 2025 ਨੂੰ ਨੌਜਵਾਨ ਦਾ ਵਿਆਹ ਬੜੇ ਚਾਂਵਾਂ ਨਾਲ ਹੋਇਆ ਸੀ। ਇਸ ਦੌਰਾਨ ਸਦਰਾਂ ਨਾਲ ਲਿਆਂਦੀ ਘਰ 'ਚ ਨੂੰਹ ਨੇ ਕੁਝ ਹੀ ਹਫ਼ਤਿਆਂ ਬਾਅਦ ਸਭ ਦੇ ਹੋਸ਼ ਉਡਾ ਦਿੱਤੇ। ਹੁਣ 17 ਫਰਵਰੀ ਨੂੰ ਘਰ ਚੋ ਸਾਰਾ ਸੋਨਾ, ਕੱਪੜੇ ਤੇ ਨਗਤੀ ਲੈ ਕੇ ਲੜਕੀ ਹੋਈ ਰਫੂਚੱਕਰ ਇਹ ਆਰੋਪ ਪਤੀ ਆਪਣੀ ਪਤਨੀ ਬਾਰੇ ਲਗਾ ਰਿਹਾ ਹੈ ।
ਇਹ ਵੀ ਪੜ੍ਹੋ- ਪੰਜਾਬ ਦੇ 10 ਹੋਟਲਾਂ 'ਤੇ ਵੱਡੀ ਕਾਰਵਾਈ
ਜਾਣਕਾਰੀ ਮੁਤਾਬਕ ਬਟਾਲਾ ਦੇ ਸਿੰਬਲ ਚੌਂਕ ਨੇੜੇ ਰਹਿਣ ਵਾਲੇ ਨੌਜਵਾਨ ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਕੁਝ ਸਾਲ ਪਹਿਲਾਂ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ ਅਤੇ ਆਸਟ੍ਰੇਲੀਆ 'ਚ ਵੀ ਉਸ ਦਾ ਵਿਆਹ ਹੋਇਆ ਦਾ ਸੀ ਪਰ ਉੱਥੇ ਤਲਾਕ ਹੋ ਚੁੱਕਾ ਸੀ। ਇਸ ਤੋਂ ਬਾਅਦ ਉਹ ਭਾਰਤ ਆ ਗਿਆ ਅਤੇ ਘਰ 'ਚ ਮਾਤਾ ਦਾ ਦਿਹਾਂਤ ਹੋ ਚੁੱਕਾ ਸੀ ਅਤੇ ਪਿਤਾ ਬੀਮਾਰ ਰਹਿੰਦੇ ਹਨ, ਜਿਸ ਕਾਰਨ ਉਸ ਨੇ ਘਰ ਨੂੰ ਸਾਂਭਣ ਲਈ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੇ ਵਿਦਿਆਰਥੀ ਨੂੰ ਦਰੜਿਆ
ਇਸ ਤੋਂ ਬਾਅਦ ਅੰਮ੍ਰਿਤਪਾਲ ਨੇ 25 ਜਨਵਰੀ 2025 ਨੂੰ ਭਾਰਤ ਆ ਵਿਆਹ ਕਰਵਾ ਲਿਆ। ਦੂਸਰੇ ਪਾਸੇ ਜਿਸ ਕੁੜੀ ਨਾਲ ਉਸ ਦਾ ਵਿਆਹ ਹੋਇਆ ਸੀ ਉਸ ਦਾ ਵੀ ਦੂਜਾ ਵਿਆਹ ਸੀ। ਹੁਣ ਅਚਾਨਕ ਬੀਤੇ ਦਿਨ 17 ਫਰਵਰੀ ਦੀ ਸਵੇਰੇ ਜਦੋਂ ਮੈਂ ਉੱਠਿਆ ਤੇ ਉੱਠ ਕੇ ਦੇਖਿਆ ਤਾਂ ਉਸ ਦੀ ਪਤਨੀ ਘਰ 'ਚ ਮੌਜੂਦ ਨਹੀਂ ਸੀ। ਜਦੋਂ ਘਰ ਦੇ ਸੀ. ਸੀ. ਟੀ. ਵੀ ਕੈਮਰੇ ਚੈੱਕ ਕੀਤੇ ਤਾਂ ਉਸ ਦੀ ਪਤਨੀ ਘਰ 'ਚੋਂ ਸੋਨਾ, ਨਕਦੀ ਕੱਪੜੇ, ਮੇਕਅੱਪ ਦਾ ਸਾਮਾਨ ਲੈ ਕੇ ਫਰਾਰ ਹੋ ਗਈ। ਅੰਮ੍ਰਿਤਪਾਲ ਨੇ ਦੱਸਿਆ ਕਿ ਸੀ. ਸੀ. ਟੀ. ਵੀ ਕੈਮਰੇ 'ਚ ਉਸ ਦੀ ਪਤਨੀ ਨਾਲ ਇਕ ਨੌਜਵਾਨ ਵੀ ਨਜ਼ਰ ਆ ਰਿਹਾ ਹੈ, ਜਿਸ ਵੱਲੋਂ ਪੁਲਸ ਨੂੰ ਦਰਖਾਸਤ ਦਿੱਤੀ ਗਈ ਹੈ। ਪੁਲਸ ਇਸ ਸਾਰੇ ਮਾਮਲੇ 'ਚ ਜਾਂਚ ਕਰ ਰਹੀ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8