ਘਰ ''ਚ ਲੱਗੀ ਅੱਗ ਕਾਰਨ ਵੇਚਣ ਲਈ ਲਿਆਂਦੇ ਸਾਰੇ ਕੱਪੜੇ ਕੇ ਹੋਏ ਸੁਆਹ
Thursday, Feb 13, 2025 - 03:50 PM (IST)
![ਘਰ ''ਚ ਲੱਗੀ ਅੱਗ ਕਾਰਨ ਵੇਚਣ ਲਈ ਲਿਆਂਦੇ ਸਾਰੇ ਕੱਪੜੇ ਕੇ ਹੋਏ ਸੁਆਹ](https://static.jagbani.com/multimedia/2025_2image_15_50_277802753untitled-14copy.jpg)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਗਾਂਧੀ ਗਲੀ ਵਾਰਡ-13 ਵਿਚ ਇਕ ਘਰ ਵਿਚ ਅਚਾਨਕ ਹੋਈ ਅਗਜ਼ਨੀ ਦੀ ਘਟਨਾ ਕਾਰਨ ਕਪੜੇ ਵੇਚਣ ਦਾ ਕੰਮ ਕਰਨ ਵਾਲੇ ਪਰਿਵਾਰ ਵੱਲੋਂ ਲਿਆਂਦੇ ਗਏ ਹਜ਼ਾਰਾਂ ਰੁਪਏ ਦੇ ਕੱਪੜੇ ਅੱਗ ਕਾਰਨ ਨਸ਼ਟ ਹੋ ਗਏ। ਇਹ ਘਟਨਾ ਰਾਤ 9.30 ਵਜੇ ਦੀ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਮੁਖੀ ਰਾਜ ਕੁਮਾਰ ਪੁੱਤਰ ਹੋਰੀ ਲਾਲ ਅਤੇ ਉਸ ਦੀ ਪਤਨੀ ਸੋਨੀਆ ਨੇ ਦੱਸਿਆ ਕਿ ਉਹ ਗੁਰਦੁਆਰਾ ਪੁਲ ਪੁਖ਼ਤਾ ਨੇੜੇ ਕੱਪੜੇ ਵੇਚਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ: ਦੁਬਈ 'ਚ ਨਵਾਂਸ਼ਹਿਰ ਦੇ ਵਿਅਕਤੀ ਦੀ ਮੌਤ, 8 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਬੀਤੇ ਦਿਨ ਉਹ ਲੁਧਿਆਣਾ ਤੋਂ ਮਾਲ ਲੈ ਕੇ ਆਏ ਸਨ। ਸ਼ਾਮ ਨੂੰ ਉਹ ਦਾਣਾ ਮੰਡੀ ਵਿਚ ਬੱਚਿਆਂ ਸਣੇ ਮੇਲਾ ਵੇਖਣ ਗਏ ਸਨ। ਜਦੋਂ ਉਹ ਘਰ ਪਰਤੇ ਤਾਂ ਲੁਧਿਆਣਾ ਤੋਂ ਲਿਆਂਦੇ ਗਏ ਕੱਪੜਿਆਂ ਵਾਲੇ ਬੈਗ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋਏ ਅਤੇ ਸਾਰਾ ਮਾਲ ਅਤੇ ਕੰਬਲ ਸੜ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲਗਭਗ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਨ ਦੇ ਨਾਲ-ਨਾਲ ਕੱਪੜਿਆ ਨੂੰ ਅੱਗ ਲਾਉਣ ਵਾਲੇ ਸ਼ਰਾਰਤੀ ਅਨਸਰ ਦਾ ਪਤਾ ਲਾਉਣ ਦੀ ਮੰਗ ਕੀਤੀ। ਉਨ੍ਹਾਂ ਇਸ ਦੀ ਸ਼ਿਕਾਇਤ ਟਾਂਡਾ ਪੁਲਸ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਬਦਲਣ ਲੱਗਾ ਪੰਜਾਬ ਦਾ ਮੌਸਮ, ਅਗਲੇ 5 ਦਿਨਾਂ ਲਈ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e