ਪੰਜਾਬ ਦੇ ਲੱਖਾਂ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਬੁਰੀ ਖ਼ਬਰ! ਘਰੋਂ ਨਿਕਲਣ ਤੋਂ ਡਰਨ ਲੱਗੇ
Saturday, Feb 15, 2025 - 10:06 AM (IST)
![ਪੰਜਾਬ ਦੇ ਲੱਖਾਂ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਬੁਰੀ ਖ਼ਬਰ! ਘਰੋਂ ਨਿਕਲਣ ਤੋਂ ਡਰਨ ਲੱਗੇ](https://static.jagbani.com/multimedia/2025_2image_10_05_43531259932.jpg)
ਦੌਰਾਂਗਲਾ (ਨੰਦਾ) : ਪੰਜਾਬ 'ਚ ਕਰੀਬ 5 ਲੱਖ ਲੋਕ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਉਡੀਕ ਕਰ ਰਹੇ ਹਨ ਕਿਉਂਕਿ ਟਰਾਂਸਪੋਰਟ ਵਿਭਾਗ ਨੇ ਪਿਛਲੇ 4 ਮਹੀਨਿਆ ਤੋਂ ਇਹ ਦਸਤਾਵੇਜ਼ ਜਾਰੀ ਨਹੀ ਕੀਤੇ ਹਨ। ਅਜਿਹੇ 'ਚ ਲੋਕਾਂ ਨੂੰ ਚਲਾਨ ਹੋਣ ਦਾ ਡਰ ਬੇਹੱਦ ਸਤਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਨੂੰ 15 ਜੂਨ 2024 ਤੱਕ ਜ਼ੀਰੋ ਪੈਂਡੈਂਸੀ ਯਕੀਨੀ ਬਣਾਉਣ ਲਈ ਕਿਹਾ ਸੀ ਪਰ ਹਾਲਾਤ ਇਸ ਦੇ ਪੂਰੀ ਤਰ੍ਹਾ ਉਲਟ ਹਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਭਾਰਤੀਆਂ ਦਾ ਇਕ ਹੋਰ ਜਹਾਜ਼ ਅੱਜ ਆ ਰਿਹੈ ਪੰਜਾਬ! ਜਾਣੋ ਕਿੰਨੇ ਵਜੇ ਕਰੇਗਾ ਲੈਂਡ
ਜ਼ਿਕਰਯੋਗ ਹੈ ਮੈਸਰਜ਼ ਸਮਾਰਟ ਚਿੱਪ ਪ੍ਰਾਈਵੇਟ ਲਿਮਟਿਡ, ਜਿਸ ਨੇ ਇਹ ਕੰਮ ਸੰਭਾਲਿਆ ਹੋਇਆ ਸੀ, ਨੇ ਨਵੰਬਰ 2023 'ਚ ਲਾਗਤ ਸਬੰਧੀ ਸਮੱਸਿਆਵਾਂ ਕਾਰਨ ਕੰਮ ਬੰਦ ਕਰ ਦਿੱਤਾ। ਨਵੇਂ ਵਿਕਰੇਤਾ, ਜਿਨ੍ਹਾਂ ਨੂੰ ਸਤੰਬਰ 2025 ਤੱਕ ਇਹ ਕੰਮ ਦੇਣ ਲਈ ਟੈਂਡਰ ਦਿੱਤਾ ਗਿਆ ਸੀ, ਉਨ੍ਹਾਂ ਨੇ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ। ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਕਈ ਫ਼ਰਮਾ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਆਰ. ਸੀ. ਅਤੇ ਡੀ. ਐੱਲ. ਦੀ ਪ੍ਰਿੰਟਿੰਗ ਜਲਦੀ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਵੱਡੇ ਅਫ਼ਸਰਾਂ ਲਈ ਖ਼ਤਰੇ ਦੀ ਘੰਟੀ! ਟਰਾਂਸਫਰ ਨੂੰ ਲੈ ਕੇ ਆ ਰਹੀ ਵੱਡੀ ਖ਼ਬਰ
ਹਰ ਰੋਜ਼ ਵੱਧ ਰਹੇ ਨੇ 10 ਹਜ਼ਾਰ ਨਵੇਂ ਬਕਾਇਆ ਕੇਸ
ਰੋਜ਼ਾਨਾ ਸੂਬੇ ਦੇ 10 ਹਜ਼ਾਰ ਹੋਰ ਲੋਕ ਇਸ ਉਡੀਕ 'ਚ ਸ਼ਾਮਲ ਹੋ ਰਹੇ ਹਨ, ਜਿਸ ਕਰਕੇ ਇਹ ਅੰਕੜਾ ਰੋਜ਼ ਵੱਧ ਰਿਹਾ ਹੈ। ਅਜੇ ਤੱਕ 5 ਲੱਖ ਤੋਂ ਵੱਧ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟ ਨਹੀ ਕੀਤੇ ਗਏ। ਟਰਾਂਸਪੋਰਟ ਵਿਭਾਗ ਨੇ ਪੁਲਸ ਨੂੰ ਨਿਰਦੇਸ਼ ਦਿੱਤੇ ਹਨ ਕਿ ਡੀ. ਜੀ. ਲਾਕਰ ਜਾਂ ਐੱਮ ਪਰਿਵਾਹਨ ਐਪ ਤੋਂ ਡਾਊਨਲੋਡ ਕੀਤੇ ਆਰ. ਸੀ. ਅਤੇ ਡੀ. ਐੱਲ. ਨੂੰ ਸਹੀ ਮੰਨ ਕੇ ਚੱਲੇ ਪਰ ਇਸ ਦੇ ਬਾਵਜੂਦ ਵੀ ਲੋਕ ਘਰੋਂ ਨਿਕਲਣ ਤੋਂ ਡਰ ਰਹੇ ਹਨ ਕਿ ਕਿਤੇ ਡਰਾਈਵਿੰਗ ਲਾਇਸੈਂਸ ਅਤੇ ਆਰ. ਸੀ. ਤੋਂ ਬਿਨਾਂ ਉਨ੍ਹਾਂ ਦਾ ਚਲਾਨ ਨਾ ਹੋ ਜਾਵੇ। ਹਾਲਾਂਕਿ ਅਧਿਕਾਰੀ ਨੇ ਕਿਹਾ ਹੈ ਕਿ ਆਰ. ਸੀ. ਅਤੇ ਡੀ. ਐੱਲ. ਦੇ ਸਮਾਰਟ ਕਾਰਡ ਲੋਕਾ ਦਾ ਅਧਿਕਾਰ ਹਨ ਅਤੇ ਇਹ ਛੇਤੀ ਤੋਂ ਛੇਤੀ ਜਾਰੀ ਹੋਣੇ ਚਾਹੀਦੇ ਹਨ। ਟੈਂਡਰਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ, ਜਦੋਂ ਤੱਕ ਨਵਾਂ ਵਿਕਰੇਤਾ ਕੰਮ ਸ਼ੁਰੂ ਨਹੀ ਕਰਦਾ, ਸਰਕਾਰ ਨੂੰ ਚਾਹੀਦਾ ਹੈ ਕਿ ਆਰਜ਼ੀ ਤੌਰ 'ਤੇ ਕਿਸੇ ਹੋਰ ਨੂੰ ਇਹ ਕੰਮ ਦਿੱਤਾ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8