ਪੰਜਾਬ 'ਚ ਸ਼ਰਮਨਾਕ ਘਟਨਾ : ਮੁੰਡੇ ਨਾਲ ਕੁਕਰਮ ਮਗਰੋਂ ਬਣਾਈ ਗੰਦੀ ਵੀਡੀਓ ਤੇ ਫਿਰ...

Thursday, Feb 20, 2025 - 04:44 PM (IST)

ਪੰਜਾਬ 'ਚ ਸ਼ਰਮਨਾਕ ਘਟਨਾ : ਮੁੰਡੇ ਨਾਲ ਕੁਕਰਮ ਮਗਰੋਂ ਬਣਾਈ ਗੰਦੀ ਵੀਡੀਓ ਤੇ ਫਿਰ...

ਮੋਹਾਲੀ (ਭਗਵਤ) : ਪੰਜਾਬ ਦੇ ਮੋਹਾਲੀ ਜ਼ਿਲ੍ਹੇ 'ਚ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮੁੰਡੇ ਨਾਲ ਕੁਕਰਮ ਕਰਨ ਮਗਰੋਂ ਉਸ ਦੀ ਗੰਦੀ ਵੀਡੀਓ ਬਣਾ ਕੇ ਇੰਨਾ ਜ਼ਿਆਦਾ ਬਲੈਕਮੇਲ ਕੀਤਾ ਗਿਆ ਹੈ ਕਿ ਉਸ ਨੇ ਖ਼ੁਦਕੁਸ਼ੀ ਤੱਕ ਕਰਨ ਦੀ ਕੋਸ਼ਿਸ਼ ਕਰ ਲਈ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਮੁੰਡੇ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਸ਼ਿਮਲਾ ਦਾ ਰਹਿਣ ਵਾਲਾ ਹੈ ਅਤੇ ਚੰਡੀਗੜ੍ਹ 'ਚ ਪੜ੍ਹਾਈ ਕਰ ਰਿਹਾ ਹੈ। ਉਹ ਬੀਮਾ ਏਜੰਟ ਦੇ ਤੌਰ 'ਤੇ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅਨੋਖਾ ਵਿਆਹ : ਲਾੜੀ ਨੇ ਬਦਲ ਦਿੱਤਾ ਰਿਵਾਜ਼! ਤਸਵੀਰਾਂ ਦੇਖਦੇ ਹੀ ਰਹਿ ਜਾਵੋਗੇ

11 ਜਨਵਰੀ ਨੂੰ ਉਹ ਆਪਣੇ ਫਲੈਟ 'ਚ ਸੀ ਤਾਂ ਹਰਜੀਤ ਸਿੰਘ ਨਾਂ ਦੇ ਵਿਅਕਤੀ ਅਤੇ ਉਸ ਦੇ ਦੋਸਤ ਨੇ ਜ਼ਬਰਦਸਤੀ ਉਸ 'ਤੇ ਆਪਣੇ ਦਫ਼ਤਰ 'ਚ ਕੰਮ ਕਰਨ ਲਈ ਦਬਾਅ ਪਾਇਆ। ਇਸ ਤੋਂ ਬਾਅਦ ਉਕਤ ਲੋਕਾਂ ਨੇ ਗੰਨ ਪੁਆਇੰਟ 'ਤੇ ਉਸ ਨਾਲ ਕੁੱਟਮਾਰ ਕੀਤੀ। ਫਿਰ ਉਸ ਦੇ ਪ੍ਰਾਈਵੇਟ ਪਾਰਟ 'ਤੇ ਕਰੰਟ ਲਾਇਆ ਅਤੇ ਰਾਡ ਪਾ ਦਿੱਤੀ। ਇਸ ਦੌਰਾਨ ਦੋਸ਼ੀਆਂ ਨੇ ਇਸ ਸ਼ਰਮਨਾਕ ਕਾਰੇ ਦੀ ਗੰਦੀ ਵੀਡੀਓ ਬਣਾ ਲਈ ਅਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਗਰਮੀ ਆਉਣ ਤੋਂ ਪਹਿਲਾਂ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਚਿੰਤਾ ਭਰੀ ਖ਼ਬਰ ਆਈ ਸਾਹਮਣੇ

ਇਸ ਤੋਂ ਬਾਅਦ ਉਸ ਨੇ ਆਪਣੀ ਹੱਡੀਬੀਤੀ ਦੀ ਵੀਡੀਓ ਪੋਸਟ ਕਰਕੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀ। ਉਸ ਨੇ ਵੀਡੀਓ 'ਚ ਦੱਸਿਆ ਕਿ ਉਸ ਦੇ ਮੋਬਾਇਲ ਤੋਂ ਦੋਸ਼ੀਆਂ ਨੇ 30 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ ਅਤੇ ਉਸ ਦੀ ਐੱਸ. ਯੂ. ਵੀ. ਗੱਡੀ ਵੀ ਆਪਣੇ ਨਾਂ ਕਰਵਾ ਲਈ। ਦੋਸ਼ੀਆਂ ਨੇ ਉਸ ਦੀ ਗੰਦੀ ਵੀਡੀਓ ਡਿਲੀਟ ਕਰਨ ਦੇ ਬਦਲੇ 4 ਲੱਖ ਰੁਪਏ ਦੀ ਫ਼ਿਰੌਤੀ ਵੀ ਮੰਗੀ। ਫਿਰ ਪੀੜਤ ਮੁੰਡੇ ਨੇ 19 ਜਨਵਰੀ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਬਚਾਅ ਲਿਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News