ਲੁਧਿਆਣਾ ''ਚ ਸ਼ਰਮਨਾਕ ਮਾਮਲਾ, 17 ਸਾਲਾ ਮੁੰਡੇ ਨੇ 14 ਸਾਲਾ ਕੁੜੀ ਨਾਲ...
Wednesday, Feb 12, 2025 - 01:31 PM (IST)
![ਲੁਧਿਆਣਾ ''ਚ ਸ਼ਰਮਨਾਕ ਮਾਮਲਾ, 17 ਸਾਲਾ ਮੁੰਡੇ ਨੇ 14 ਸਾਲਾ ਕੁੜੀ ਨਾਲ...](https://static.jagbani.com/multimedia/2024_12image_12_44_140120291rapecase.jpg)
ਲੁਧਿਆਣਾ (ਤਰੁਣ): ਥਾਣਾ ਦਰੇਸੀ ਦੇ ਇਲਾਕੇ ਸੁੰਦਰ ਨਗਰ, ਸੰਤੋਖ ਨਗਰ ਨੇੜੇ ਇਕ 17 ਸਾਲਾ ਮੁੰਡੇ ਨੇ 14 ਸਾਲਾ ਕੁੜੀ ਦੇ ਨਾਲ ਸਰੀਰਕ ਸਬੰਧ ਬਣਾ ਲਏ। ਕੁੜੀ ਦੀ ਮਾਂ ਨੇ ਇਲਾਕਾ ਪੁਲਸ ਨੂੰ ਸ਼ਿਕਾਇਤ ਦਿੱਤੀ। ਕੁੜੀ ਦੀ ਮਾਂ ਨੇ ਦੱਸਿਆ ਕਿ 26 ਜਨਵਰੀ ਨੂੰ ਉਸ ਦੀ 14 ਸਾਲਾ ਦੀ ਬਿਨਾ ਦੱਸੇ ਘਰੋਂ ਚਲੀ ਗਈ। ਇਸ ਮਗਰੋਂ ਉਨ੍ਹਾਂ ਨੇ ਧੀ ਦੀ ਭਾਲ ਕੀਤੀ ਤਾਂ ਪਤਾ ਲੱਗਿਆ ਕਿ ਪਵਨ ਨਾਂ ਦਾ ਮੁੰਡਾ ਉਸ ਦੀ ਕੁੜੀ ਦੇ ਪਿੱਛੇ ਪਾਇਆ ਹੋਇਆ ਸੀ। ਪਵਨ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਘਰ ਆ ਕੇ ਉਸ ਦੀ ਧੀ ਨਾਲ ਜਬਰ-ਜ਼ਿਨਾਹ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਧਾਇਕਾਂ ਨੂੰ ਕੇਜਰੀਵਾਲ ਦੀ 'ਨਸੀਹਤ', ਜਾਣੋ ਮੀਟਿੰਗ 'ਚ ਕੀ ਕੁਝ ਆਖਿਆ
ਛਾਣਬੀਣ ਵਿਚ ਪਤਾ ਲੱਗਿਆ ਕਿ ਪਵਨ ਨੇ ਉਸ ਦੀ ਧੀ ਨੂੰ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਅਗਵਾ ਕਰ ਲਿਆ ਤੇ ਤਕਰੀਬਨ 4 ਮਹੀਨਿਆਂ ਤੋਂ ਉਸ ਦੀ ਧੀ ਨਾਲ ਸਰੀਰਕ ਸਬੰਧ ਬਣਾ ਰਿਹਾ ਹੈ। ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਧਾਰ ਕਾਰਡ ਮੁਤਾਬਕ ਮੁੰਡੇ ਦੀ ਉਮਰ 17 ਸਾਲ 10 ਮਹੀਨੇ ਹੈ। ਉੱਥੇ ਹੀ ਕੁੜੀ ਦੀ ਉਮਰ ਫ਼ਿਲਹਾਲ ਸਪਸ਼ਟ ਨਹੀਂ ਹੋ ਪਾਈ। ਪੁਲਸ ਨੇ ਕੁੜੀ-ਮੁੰਡਾ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮਾਂ ਮੁਤਾਬਕ ਕੁੜੀ ਦੀ ਉਮਰ 14 ਸਾਲ ਹੈ ਤੇ ਜਦਕਿ ਕੁੜੀ ਆਪਣੀ ਉਮਰ 16 ਸਾਲ ਦੱਸ ਰਹੀ ਹੈ। ਫ਼ਿਲਹਾਲ ਪੁਲਸ ਦੋਹਾਂ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਏਗੀ। ਤਾਂ ਜੋ ਦੋਹਾਂ ਦੀ ਉਮਰ ਦਾ ਸਹੀ ਪਤਾ ਲੱਗ ਸਕੇ। ਪੁਲਸ ਨੇ ਕੁੜੀ ਦੀ ਮਾਂ ਦੇ ਬਿਆਨਾਂ 'ਤੇ ਪਵਨ ਦੇ ਖ਼ਿਲਾਫ਼ ਜਬਰ-ਜ਼ਿਨਾਹ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8