Chat GPT ''ਤੇ ਦਾਦੀ ਨੇ ਪੁੱਛਿਆ ਕਦੋਂ ਹੋਵੇਗਾ ਪੋਤੇ ਦਾ ਵਿਆਹ? ਮਿਲਿਆ ਅਜਿਹਾ ਜਵਾਬ
Saturday, Feb 15, 2025 - 02:59 PM (IST)

ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਵਾਇਰਲ ਹੁੰਦਾ ਰਿਹਾ ਹੈ, ਜੋ ਕਿ ਲੋਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ। ਅਜਿਹਾ ਹੀ ਇਕ ਬਹੁਤ ਹੀ ਪਿਆਰਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦਾਦੀ ਮਾਂ ਨਜ਼ਰ ਆ ਰਹੀ ਹੈ। ਵੀਡੀਓ ਵਿਚ ਦਾਦੀ ਫ਼ਰਾਟੇਦਾਰ ਅੰਗਰੇਜ਼ੀ ਬੋਲਦੇ ਹੋਏ Chat GPT ਦਾ ਇਸਤੇਮਾਲ ਕਰਦੀ ਹੈ। ਇਸ ਵਜ੍ਹਾਂ ਤੋਂ ਦਾਦੀ ਦਾ ਇਹ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਨੂੰ ਪਸੰਦ ਵਿਚ ਆ ਰਿਹਾ ਹੈ।
ਇੰਸਟਾਗ੍ਰਾਮ 'ਤੇ shashankjacob ਨਾਂ ਦੇ ਯੂਜ਼ਰ ਨੇ ਆਪਣੀ ਦਾਦੀ ਦੀ Chat GPT ਨਾਲ ਪਹਿਲੀ ਮੁਲਾਕਾਤ ਦਾ ਵੀਡੀਓ ਸ਼ੇਅਰ ਕੀਤਾ ਹੈ। ਦਾਦੀ ਉਸ ਨੂੰ ਆਪਣੇ ਹਾਈ ਬਲੱਡ ਪ੍ਰੈੱਸ਼ਰ ਬਾਰੇ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਉਹ 88 ਸਾਲ ਦੀ ਹੈ। ਉਹ Chat GPT ਨੂੰ ਬਲੱਡ ਪ੍ਰੈੱਸ਼ਰ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਵੀ ਬੋਲਦੀ ਹੈ। ਫਿਰ ਉਹ ਆਪਣੇ 28 ਸਾਲ ਦੇ ਪੋਤੇ ਦੇ ਵਿਆਹ ਬਾਰੇ ਵੀ ਪੁੱਛਦੀ ਹੈ।
ਦਾਦੀ Chat GPT ਨੂੰ ਪੁੱਛਦੀ ਹੈ ਕਿ ਮੇਰਾ ਪੋਤਾ 28 ਸਾਲ ਹੈ ਪਰ ਉਹ ਵਿਆਹ ਨਹੀਂ ਕਰਨਾ ਚਾਹੁੰਦਾ, ਕਿਉਂ? ਦਾਦੀ ਨੂੰ ਜਵਾਬ ਮਿਲਦਾ ਹੈ ਕਿ ਇਹ ਕਾਫੀ ਚੰਗਾ ਸਵਾਲ ਹੈ। ਤੁਹਾਡੇ ਪੋਤੇ ਦੇ ਵਿਆਹ ਨਾ ਕਰਨ ਦੇ ਕਈ ਕਾਰਨ ਹੋ ਸਕਦੇ ਹਨ। ਕਰੀਅਰ 'ਤੇ ਫੋਕਸ ਜਾਂ ਪਿਛਲਾ ਕੋਈ ਤਜ਼ਰਬਾ ਵੀ ਹੋ ਸਕਦਾ ਹੈ। ਜਵਾਬ ਸੁਣ ਕੇ ਦਾਦੀ ਆਪਣੇ ਪੋਤੇ ਤੋਂ ਤੁਰੰਤ ਪੁੱਛਦੀ ਹੈ। ਤੇਰਾ ਕਿਸੇ ਨਾਲ ਕੋਈ ਪੁਰਾਣਾ ਤਜ਼ਰਬਾ ਹੈ। ਪੋਤਾ ਵੀ ਹੱਸਦੇ ਹੋਏ ਕਹਿੰਦਾ ਹੈ- ਹਾਂ ਸ਼ਾਇਦ। ਇਸ 'ਤੇ ਦਾਦੀ ਮੁਸਕਰਾਉਂਦੇ ਹੋਏ ਆਖਦੀ ਹੈ, ਜਾ ਮੈਂ ਤੇਰੇ 'ਤੇ ਇਹ ਸਭ ਛੱਡਦੀ ਹਾਂ। ਇਸ ਵੀਡੀਓ ਨੂੰ ਵੇਖਣ ਮਗਰੋਂ ਯੂਜ਼ਰਸ ਵੀ ਦਾਦੀ 'ਤੇ ਜੰਮ ਕੇ ਪਿਆਰ ਵਰ੍ਹਾ ਰਹੇ ਹਨ। ਵੀਡੀਓ ਵੇਖ ਕੇ ਯੂਜ਼ਰਸ ਵੀ ਕਾਫੀ ਖੁਸ਼ ਹਨ। ਕੁਝ ਦਾ ਕਹਿਣਾ ਹੈ ਕਿ Chat GPT ਦਾ ਦਾਦੀ ਸਭ ਤੋਂ ਸਹੀ ਇਸਤੇਮਾਲ ਕੀਤਾ ਹੈ।