ਤੌਬਾ-ਤੌਬਾ! ਸਹੁਰਿਆਂ ਨੇ ਨੂੰਹ ਨੂੰ ਲਾ ''ਤਾ HIV ਸੰਕਰਮਿਤ ਟੀਕਾ
Sunday, Feb 16, 2025 - 05:21 PM (IST)

ਨੈਸ਼ਨਲ ਡੈਸਕ- ਵਿਆਹ ਹਰ ਸ਼ਖ਼ਸ ਦਾ ਖੁਆਬ ਹੁੰਦਾ ਹੈ। ਹਰ ਕੋਈ ਵਿਆਹ ਮਗਰੋਂ ਨਵੀਂ ਜ਼ਿੰਦਗੀ ਸ਼ੁਰੂ ਕਰ ਕੇ ਆਪਣੀ ਨਵੀਂ ਦੁਨੀਆ ਵਸਾਉਂਦਾ ਹੈ। ਸੋਚੋ ਉਸ ਇਨਸਾਨ 'ਤੇ ਕੀ ਬੀਤੇਗੀ ਜਦੋਂ ਵਿਆਹ ਹੀ ਮੌਤ ਦਾ ਕਾਰਨ ਬਣ ਜਾਵੇ। ਅਜਿਹਾ ਹੀ ਕੁਝ ਹੋਇਆ ਉੱਤਰ ਪ੍ਰਦੇਸ਼ ਦੀ ਇਕ ਔਰਤ ਨਾਲ। ਉਸ ਦੇ ਸਹੁਰਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਨੂੰ HIV ਸੰਕਰਮਿਤ ਟੀਕਾ ਲਾ ਦਿੱਤਾ। ਜਿਸ ਤੋਂ ਬਾਅਦ ਪੁਲਸ ਮਹਿਕਮੇ ਸਮੇਤ ਪੂਰੇ ਜ਼ਿਲ੍ਹੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਾਮਲਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਇਹ ਵੀ ਪੜ੍ਹੋ- ਨੋਟਾਂ ਨਾਲ ਭਰੇ ਬੈਗ; ਆਲੀਸ਼ਾਨ ਬੰਗਲੇ, ਛਾਪੇਮਾਰੀ 'ਚ ਅਧਿਕਾਰੀ ਦੀ ਕਾਲੀ ਕਮਾਈ ਦਾ ਖ਼ੁਲਾਸਾ
ਦਾਜ ਨਾ ਮਿਲਣ 'ਤੇ ਸਹੁਰਿਆਂ ਨੇ ਚੁੱਕਿਆ ਘਿਨਾਉਣਾ ਕਦਮ
ਔਰਤ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ 2023 ਨੂੰ ਪੂਰੇ ਰੀਤੀ-ਰਿਵਾਜਾਂ ਨਾਲ ਕੀਤਾ ਸੀ। ਵਿਆਹ ਵਿਚ ਕਰੀਬ 45 ਲੱਖ ਰੁਪਏ ਖਰਚ ਹੋਏ। ਲਾੜੇ ਨੂੰ ਦਾਜ ਵਿਚ ਇਕ SUV ਅਤੇ 15 ਲੱਖ ਰੁਪਏ ਨਕਦ ਦਿੱਤੇ ਗਏ ਪਰ ਇਸ ਦੇ ਬਾਵਜੂਦ ਸਹੁਰਿਆਂ ਨੇ 10 ਲੱਖ ਰੁਪਏ ਨਕਦ ਅਤੇ ਇਕ ਵੱਡੀ SUV ਦੀ ਮੰਗ ਸ਼ੁਰੂ ਕਰ ਦਿੱਤੀ। ਜਿਸ ਦੇ ਚੱਲਦੇ ਧੀ ਨੂੰ ਕਾਫੀ ਪਰੇਸ਼ਾਨ ਕੀਤਾ ਜਾਣ ਲੱਗਾ। 25 ਮਾਰਚ 2023 ਨੂੰ ਪਰੇਸ਼ਾਨ ਕਰ ਕੇ ਧੀ ਨੂੰ ਘਰੋਂ ਕੱਢੇ ਜਾਣ ਮਗਰੋਂ ਔਰਤ ਨੂੰ ਪੰਚਾਇਤ ਦੇ ਫ਼ੈਸਲੇ 'ਤੇ ਵਾਪਸ ਸਹੁਰੇ ਭੇਜ ਦਿੱਤਾ ਗਿਆ ਪਰ ਜਦੋਂ ਦਾਜ ਦੀ ਮੰਗ ਜ਼ਿਆਦਾ ਵੱਧ ਗਈ ਤਾਂ ਉਨ੍ਹਾਂ ਨੇ ਘਿਨਾਉਣਾ ਕਦਮ ਚੁੱਕਦੇ ਹੋਏ ਆਪਣੀ ਨੂੰਹ ਨੂੰ HIV ਸੰਕਰਮਿਤ ਟੀਕਾ ਲਾ ਦਿੱਤਾ।
ਇਹ ਵੀ ਪੜ੍ਹੋ- ਭਿਆਨਕ ਹਾਦਸਾ; ਖੜ੍ਹੀ ਬੱਸ ਨਾਲ ਟਕਰਾਇਆ ਟੈਂਪੂ ਟਰੈਵਲਰ, ਥਾਈਂ ਮਰੇ 4 ਲੋਕ
ਵੱਖ-ਵੱਖ ਧਾਰਾਵਾਂ ਤਹਿਤ ਸਹੁਰੇ ਪਰਿਵਾਰ 'ਤੇ ਕੇਸ ਦਰਜ
ਸਹਾਰਨਪੁਰ ਦੀ ਇਕ ਅਦਾਲਤ ਨੇ ਯੂ. ਪੀ. ਪੁਲਸ ਨੂੰ ਔਰਤ ਦੇ ਸਹੁਰੇ ਵਾਲਿਆਂ ਖਿਲਾਫ਼ ਅਪਰਾਧਕ ਸ਼ਿਕਾਇਤ ਦਰਜ ਕਰਨ ਦਾ ਹੁਕਮ ਦਿੱਤਾ ਹੈ। ਦੋਸ਼ ਹੈ ਕਿ ਔਰਤ ਦੇ ਸੱਸ-ਸਹੁਰੇ ਨੇ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਉਸ ਨੂੰ HIV ਸੰਕਰਮਿਤ ਟੀਕਾ ਲਾ ਦਿੱਤਾ। ਪੁਲਸ ਨੇ ਦੱਸਿਆ ਕਿ ਅਦਾਲਤ ਦੇ ਨਿਰਦੇਸ਼ ਮਗਰੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਸਹਾਰਨਪੁਰ ਦੇ SP ਗ੍ਰਾਮੀਣ ਸਾਗਰ ਜੈਨ ਦਾ ਕਹਿਣਾ ਹੈ ਕਿ ਪੀੜਤਾ ਸਹਾਰਨਪੁਰ ਦੀ ਰਹਿਣ ਵਾਲੀ ਹੈ, ਅਸੀਂ ਉਸ ਦੇ ਪਤੀ, ਦਿਓਰ, ਨਨਾਣ ਅਤੇ ਸੱਸ ਖਿਲਾਫ਼ IPC ਦੀ ਧਾਰਾ 307 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਦੋਸ਼ੀਆਂ 'ਤੇ 498ਏ, 323, 328 ਅਤੇ 406 ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8