ਪਤੀ ਦੇ ਅਮਰੀਕਾ ਜਾਂਦੇ ਹੀ ਕੁੜੀ ਦੇ ਸਹੁਰੇ ਪਹੁੰਚ ਗਿਆ ਆਸ਼ਕ, ਨੂੰਹ ਦੀਆਂ ਇਤਰਾਜ਼ਯੋਗ ਤਸਵੀਰਾਂ ਵੇਖ ਸਹੁਰੇ...
Tuesday, Feb 11, 2025 - 05:41 PM (IST)
![ਪਤੀ ਦੇ ਅਮਰੀਕਾ ਜਾਂਦੇ ਹੀ ਕੁੜੀ ਦੇ ਸਹੁਰੇ ਪਹੁੰਚ ਗਿਆ ਆਸ਼ਕ, ਨੂੰਹ ਦੀਆਂ ਇਤਰਾਜ਼ਯੋਗ ਤਸਵੀਰਾਂ ਵੇਖ ਸਹੁਰੇ...](https://static.jagbani.com/multimedia/2024_8image_04_40_554900059video-1.jpg)
ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਇਕ ਵਿਆਹੁਤਾ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦੇ ਦੋਸ਼ ਵਿਚ ਅਮਰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮੋਹੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਇੰਸਪੈਕਟਰ ਅੰਮ੍ਰਿਤਪਾਲ ਸਿਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਨੇ ਜੀ. ਐੱਨ. ਐੱਮ. ਦਾ ਕੋਰਸ ਕੀਤਾ ਹੈ ਅਤੇ 2016 ਵਿਚ ਸੀਰਤ ਨਰਸਿੰਗ ਹੋਮ ਮੁੱਲਾਂਪੁਰ ਵਿਖੇ ਨੌਕਰੀ ਕਰਨ ਲੱਗ ਗਈ ਸੀ। ਸਾਡੇ ਸਟਾਫ ਵਿਚ ਅਮਰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਸੋਹੀ ਜੋ ਕਿ ਪਹਿਲਾਂ ਹੀ ਨਰਸਿੰਗ ਹੋਮ ਵਿਚ ਨੌਕਰੀ ਕਰਦਾ ਸੀ ਨਾਲ ਉਸ ਦੀ ਦੋਸਤੀ ਹੋ ਗਈ ਅਤੇ ਇਕ ਦੂਸਰੇ ਨਾਲ ਮੋਬਾਇਲ 'ਤੇ ਤਸਵੀਰਾਂ ਵੀ ਖਿੱਚ ਲਈਆਂ ਸਨ।
ਇਹ ਵੀ ਪੜ੍ਹੋ : 25 ਫਰਵਰੀ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ, ਹਲਚਲ ਵਧੀ
ਉਸ ਦੌਰਾਨ 2017 ਵਿਚ ਉਸ ਨੇ ਇਥੋਂ ਨੌਕਰੀ ਛੱਡ ਦਿੱਤੀ ਅਤੇ ਹੋਰ ਪੜ੍ਹਾਈ ਕਰਨ ਲੱਗ ਗਈ। ਫਿਰ 2022 ਵਿਚ ਮੈਂ ਸੀਰਤ ਨਰਸਿੰਗ ਹੋਮ ਵਿਚ ਕੰਮ ਕਰਨ ਲੱਗ ਗਈ ਤਾਂ ਉਸ ਸਮੇਂ ਅਮਰਦੀਪ ਸਿੰਘ ਨੂੰ ਡਾਕਟਰ ਸਾਹਿਬ ਨੇ ਨੌਕਰੀ ਤੋਂ ਕੱਢ ਦਿੱਤਾ ਸੀ, ਉਸ ਤੋਂ ਬਾਅਦ ਮੇਰੀ ਅਮਰਦੀਪ ਸਿੰਘ ਨਾਲ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਇਕ ਦੂਜੇ ਨੂੰ ਮਿਲੇ। ਉਕਤ ਨੇ ਦੱਸਿਆ ਕਿ ਫਿਰ 2024 ਵਿਚ ਉਸ ਦਾ ਵਿਆਹ ਹਰਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਮੰਡਿਆਣੀ ਨਾਲ ਹੋ ਗਿਆ ਮੇਰਾ ਪਤੀ ਅਮਰੀਕਾ ਵਿਚ ਰਹਿੰਦਾ ਹੈ। 21 ਜਨਵਰੀ 2025 ਨੂੰ ਮੇਰਾ ਪਤੀ ਅਮਰੀਕਾ ਚਲਾ ਗਿਆ ਸੀ ਤਾਂ ਉਸ ਦਿਨ ਸ਼ਾਮ ਨੂੰ ਪਿੰਡ ਮੰਡਿਆਣੀ ਮੇਰੇ ਸਹੁਰੇ ਘਰ ਦੇ ਗੇਟ ਅੱਗੇ ਆ ਕੇ ਅਮਰਦੀਪ ਸਿੰਘ ਨੇ ਆਪਣੇ ਹੱਥ ਵਿਚ ਕੋਈ ਦਵਾਈ ਵਾਲੀ ਸ਼ੀਸ਼ੀ ਫੜ ਕੇ ਮੇਰੇ ਸਹੁਰੇ ਨੂੰ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਮੈਂ ਕੁੱਝ ਖਾ ਕੇ ਮਰ ਜਾਵਾਂਗਾ ਤਾਂ ਇੰਨੇ ਨੂੰ ਮੰਡਿਆਣੀ ਦੇ ਕੁੱਝ ਵਿਅਕਤੀਆਂ ਨੇ ਅਮਰਦੀਪ ਸਿੰਘ ਨੂੰ ਫੜ ਲਿਆ ਅਤੇ ਆਪਣੇ ਨਾਲ ਲੈ ਗਏ।
ਇਹ ਵੀ ਪੜ੍ਹੋ : ਲੁਧਿਆਣਾ 'ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਨੂੰ ਲੈ ਕੇ ਵੱਡੀ ਖ਼ਬਰ, ਕਈ ਕੁੜੀਆਂ ਨੇ...
ਫਿਰ ਮੇਰੇ ਸਹੁਰੇ ਸੁਖਵਿੰਦਰ ਸਿੰਘ ਨੂੰ ਪਤਾ ਲੱਗਾ ਕਿ ਮੇਰੀਆਂ ਕੁੱਝ ਇਤਰਾਜ਼ਯੋਗ ਤਸਵੀਰਾਂ ਅਮਰਦੀਪ ਸਿੰਘ ਨਾਲ ਵਾਇਲ ਹੋ ਗਈਆਂ ਹਨ ਜੋ ਤਸਵਰੀਆਂ ਮੇਰੇ ਸਹੁਰੇ ਪਰਿਵਾਰ ਦੇ ਫੋਨਾਂ ਵਿਚ ਵੀ ਆ ਗਈਆਂ ਸਨ। ਇਸ ਦੌਰਾਨ ਜਦੋਂ ਇਨ੍ਹਾਂ ਤਸਵੀਰਾਂ ਬਾਰੇ ਮੈਨੂੰ ਪਤਾ ਲੱਗਾ। ਉਕਤ ਨੇ ਕਿਹਾ ਕਿ ਅਮਰਦੀਪ ਸਿੰਘ ਨੇ ਮੇਰੇ ਨਾਲ ਖਿੱਚੀਆਂ ਤਸਵੀਰਾਂ ਮੇਰੀ ਸਹਿਮਤੀ ਤੋਂ ਬਿਨਾਂ ਜਨਤਕ ਤੌਰ 'ਤੇ ਵਾਇਰਲ ਕਰਕੇ ਮੇਰੀ ਹੱਸਦੀ ਖੇਡਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਹੈ। ਪੁਲਸ ਮੁਤਾਬਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e