ਮੋਟੇ ਅਫਸਰਾਂ ਨੂੰ ਫਿੱਟ ਐਲਾਨਿਆ ਤਾਂ ਹੋਵੇਗੀ ਕਾਰਵਾਈ

Saturday, Jul 21, 2018 - 12:42 AM (IST)

ਨਵੀਂ ਦਿੱਲੀ (ਕ.)—ਭਾਰਤੀ ਫੌਜ 'ਚ ਜਵਾਨਾਂ ਅਤੇ ਅਫਸਰਾਂ ਨੂੰ ਫਿੱਟ ਰੱਖਣ ਦੀ ਮੁਹਿੰਮ ਵਿਚ ਹੁਣ ਗਲਤ ਫਿੱਟਨੈੱਸ ਸਰਟੀਫਿਕੇਟ ਦੇਣ 'ਤੇ ਐਕਸ਼ਨ ਵੀ ਜੋੜ ਦਿੱਤਾ ਗਿਆ ਹੈ। ਆਰਮੀ ਹੈੱਡਕੁਆਰਟਰ ਵਲੋਂ ਇਕ ਸਰਕੁਲਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੇ ਕਿਸੇ ਓਵਰਵੇਟ ਅਫਸਰ ਨੂੰ ਮਿਲਟਰੀ ਡਾਕਟਰ ਨੇ ਫਿੱਟ ਹੋਣ ਦਾ ਸਰਟੀਫਿਕੇਟ ਦਿੱਤਾ ਤਾਂ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਫੌਜ ਆਪਣੇ ਜਵਾਨਾਂ ਅਤੇ ਅਫਸਰਾਂ ਵਿਚ ਵਧ ਰਹੀਆਂ ਲਾਈਫ ਸਟਾਈਲ ਬੀਮਾਰੀਆਂ ਤੋਂ ਚਿੰਤਤ ਹੈ। ਆਰਮੀ ਚੀਫ ਜਨਰਲ ਬਿਪਿਨ ਰਾਵਤ ਕਈ ਵਾਰ ਇਸ ਨੂੰ ਲੈ ਕੇ ਚਿੰਤਾ ਪ੍ਰਗਟਾ ਚੁੱਕੇ ਹਨ। 10 ਜੁਲਾਈ ਨੂੰ ਆਰਮੀ ਹੈੱਡਕੁਆਰਟਰ ਵਲੋਂ ਜਾਰੀ ਸਰਕੁਲਰ 'ਚ ਕਿਹਾ ਗਿਆ ਹੈ ਕਿ ਜੇ ਕਿਸੇ ਓਵਰਵੇਟ ਅਫਸਰ ਨੂੰ ਮੈਡੀਕਲੀ ਫਿੱਟ ਹੋਣ ਦਾ ਸਰਟੀਫਿਕੇਟ ਦਿੱਤਾ ਤਾਂ ਉਨ੍ਹਾਂ ਦੀ ਜਵਾਬਦੇਹੀ ਤੈਅ ਹੋਵੇਗੀ।


Related News