ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਵੱਡੀ ਕਾਰਵਾਈ, ਥਾਣਿਆਂ 'ਚ ਮਾਰਿਆ 'ਛਾਪਾ'

Saturday, Oct 05, 2024 - 03:31 PM (IST)

ਜਲੰਧਰ (ਵੈੱਬ ਡੈਸਕ, ਸੁਧੀਰ)- ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਇਨੀਂ ਦਿਨੀਂ ਪੂਰੇ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ। ਪੁਲਸ ਕਮਿਸ਼ਨਰ ਵੱਲੋਂ ਜਲੰਧਰ ਦੇ ਕਈ ਥਾਣਿਆਂ ਦੀ ਅਚਾਨਕ ਚੈਕਿੰਗ ਕੀਤੀ ਗਈ। ਅਚਾਨਕ ਦੌਰਾ ਕਰਨ ਪਹੁੰਚੇ ਪੁਲਸ ਕਮਿਸ਼ਨਰ ਨੂੰ ਵੇਖ ਕੇ ਮੁਲਾਜ਼ਮਾਂ ਦੇ ਹੱਥ-ਪੈਰ ਫੁੱਲ ਗਏ। ਦਰਅਸਲ ਪੁਲਸ ਕਮਿਸ਼ਨਰ ਥਾਣਾ ਡਿਵੀਜ਼ਨ ਨੰਬਰ-8 ਪਹੁੰਚੇ। ਉਥੇ ਉਨ੍ਹਾਂ ਨੇ ਮੁਲਾਜ਼ਮਾਂ ਦੀ ਗਿਣਤੀ ਦੀ ਮੌਜੂਦਗੀ ਵਿਚ ਕੰਮ ਕਰਨ ਦਾ ਤਰੀਕਾ ਵੇਖਿਆ। ਇਸ ਦੌਰਾਨ ਪੁਲਸ ਕਮਿਸ਼ਨਰ ਨੇ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਦਿੱਤੀਆਂ।

ਪੁਲਸ ਲਾਈਨ ਦਾ ਕੀਤਾ ਅਚਾਨਕ ਦੌਰਾ, ਅਧਿਕਾਰੀਆਂ ਨੂੰ ਸਾਫ਼-ਸਫ਼ਾਈ ਰੱਖਣ ਦੇ ਦਿੱਤੇ ਨਿਰਦੇਸ਼
ਉਥੇ ਹੀ ਪ੍ਰਭਾਵਸ਼ਾਲੀ, ਜਵਾਬਦੇਹ ਅਤੇ ਪਾਰਦਰਸ਼ੀ ਪੁਲਸ ਸੇਵਾਵਾਂ ਯਕੀਨੀ ਬਣਾਉਣ ਲਈ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ੁੱਕਰਵਾਰ ਨੂੰ ਪੁਲਸ ਲਾਈਨ ਦਾ ਅਚਾਨਕ ਦੌਰਾ ਕਰਕੇ ਮੁਆਇਨਾ ਕੀਤਾ। ਇਸ ਦੇ ਨਾਲ ਹੀ ਸੀ. ਪੀ. ਨੇ ਪੁਲਸ ਲਾਈਨ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਾਫ਼-ਸਫ਼ਾਈ ਦਾ ਡੂੰਘਾਈ ਨਾਲ ਜਾਇਜ਼ਾ ਲਿਆ। ਉਨ੍ਹਾਂ ਪੁਲਸ ਲਾਈਨ ਦੇ ਵਾਤਾਵਰਣ ਨੂੰ ਸਵੱਛ ਰੱਖਣ ਲਈ ਲਾਈਨ ਆਫਿਸਰ (ਐੱਲ. ਓ.) ਨੂੰ ਨਿਯਮਿਤ ਰੂਪ ਨਾਲ ਪੁਲਸ ਲਾਈਨ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ- ਤਿੰਨ-ਤਿੰਨ ਪਾਰਟੀਆਂ ਘੁੰਮ ਕੇ ਮੁੜ 'ਘਰ ਵਾਪਸੀ' ਦੀ ਤਿਆਰੀ ’ਚ ਜਲੰਧਰ ਦੇ ਨੇਤਾ ਜੀ

PunjabKesari

ਇਸ ਦੇ ਨਾਲ ਹੀ ਉਨ੍ਹਾਂ ਜ਼ਰੂਰੀ ਯੂਨਿਟਾਂ (ਏਕੀਕ੍ਰਿਤ ਕਮਾਨ ਤੇ ਕੰਟਰੋਲ ਕੇਂਦਰ), ਸੀ. ਓ. ਟੀ. (ਆਰਮਰੀ) ਅਤੇ ਐੱਮ. ਟੀ. ਸ਼ਾਖਾ ਦਾ ਵੀ ਦੌਰਾ ਕੀਤਾ। ਉਨ੍ਹਾਂ ਇਨ੍ਹਾਂ ਯੂਨਿਟਾਂ ਦੀ ਸਫਾਈ ਅਤੇ ਰੱਖ-ਰਖਾਅ ਦੀ ਨਿਗਰਾਨੀ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਉਹ ਉਚਿਤ ਕੰਮਕਾਜੀ ਕ੍ਰਮ ਵਿਚ ਸਨ। ਇਸ ਦੇ ਨਾਲ ਹੀ ਸੀ. ਪੀ. ਸਵਪਨ ਸ਼ਰਮਾ ਨੇ ਇਨ੍ਹਾਂ ਯੂਨਿਟਾਂ ਦੇ ਇੰਚਾਰਜਾਂ ਨੂੰ ਨਿਯਮਿਤ ਸਫ਼ਾਈ ਅਤੇ ਉਚਿਤ ਰੱਖ-ਰਖਾਅ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਰੇ ਯੂਨਿਟਾਂ ਦਾ ਕੁਸ਼ਲ ਸੰਚਾਲਨ ਯਕੀਨੀ ਬਣਾਉਣ ਲਈ ਸਵੱਛਤਾ ਅਤੇ ਰੱਖ-ਰਖਾਅ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ।

ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਸੀ. ਪੀ. ਨੇ ਯਕੀਨੀ ਬਣਾਇਆ ਕਿ ਹਥਿਆਰ ਅਤੇ ਹੋਰ ਮਹੱਤਵਪੂਰਨ ਸਾਜ਼ੋ-ਸਾਮਾਨ ਸੁਰੱਖਿਅਤ ਢੰਗ ਨਾਲ ਸਟੋਰ ਕੀਤੇ ਗਏ ਸਨ ਤੇ ਚੰਗੀ ਹਾਲਤ ਵਿਚ ਸਨ। ਉਨ੍ਹਾਂ ਕਰਮਚਾਰੀਆਂ ਨੂੰ ਬਿਹਤਰ ਪ੍ਰਬੰਧਨ ਤੇ ਸੁਰੱਖਿਆ ਲਈ ਨਿਯਮਤ ਤੌਰ ’ਤੇ ਵਸਤੂਆਂ ਦੀ ਜਾਂਚ ਅਤੇ ਅਪਡੇਟ ਕਰਕੇ ਅਨੁਸ਼ਾਸਨ ਅਤੇ ਮਿਆਰਾਂ ਨੂੰ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਸਮੂਹ ਸਟਾਫ਼ ਨੂੰ ਯਾਦ ਦਿਵਾਇਆ ਕਿ ਸਾਫ਼-ਸਫ਼ਾਈ ਪੁਲਸ ਫੋਰਸ ਦੀ ਪੇਸ਼ੇਵਰਤਾ ਨੂੰ ਦਰਸਾਉਂਦੀ ਹੈ ਅਤੇ ਵਿਭਾਗ ਦੇ ਸਮੁੱਚੇ ਕੰਮਕਾਜ ਵਿਚ ਯੋਗਦਾਨ ਪਾਉਂਦੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਲਈ ਖ਼ਤਰੇ ਦੀ ਘੰਟੀ, ਮਾਈਨਰ 'ਚ ਪਿਆ ਪਾੜ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News