ਕਿਸਾਨ ਕਿੱਧਰ ਜਾਣ ? 11 ਕੁਇੰਟਲ ਗੰਢੇ ਵੇਚ ਕੇ ਕਮਾਏ ਸਿਰਫ਼ 13 ਰੁਪਏ

Saturday, Dec 04, 2021 - 10:08 AM (IST)

ਕਿਸਾਨ ਕਿੱਧਰ ਜਾਣ ? 11 ਕੁਇੰਟਲ ਗੰਢੇ ਵੇਚ ਕੇ ਕਮਾਏ ਸਿਰਫ਼ 13 ਰੁਪਏ

ਮੁੰਬਈ (ਭਾਸ਼ਾ)- ਸਰਦੀਆਂ ਦੇ ਮੌਸਮ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਹੋਣ ਦੇ ਬਾਵਜੂਦ ਮਹਾਰਾਸ਼ਟਰ ਦੇ ਸੋਲਾਪੁਰ ਦੇ ਇਕ ਕਿਸਾਨ ਨੇ 1,123 ਕਿਲੋ ਪਿਆਜ਼ ਵੇਚ ਕੇ ਮਹਿਜ਼ 13 ਰੁਪਏ ਕਮਾਏ ਹਨ। ਜਿਥੇ ਮਹਾਰਾਸ਼ਟਰ ਦੇ ਇਕ ਕਿਸਾਨ ਆਗੂ ਨੇ ਇਸ ਨੂੰ ਅਸਵੀਕਾਰਨਯੋਗ ਦੱਸਿਆ, ਉੱਥੇ ਇਕ ਕਮੀਸ਼ਨ ਏਜੰਟ ਨੇ ਦਾਅਵਾ ਕੀਤਾ ਕਿ ਮਾਲ ਦੀ ਘੱਟ ਕੀਮਤ ਘਟੀਆ ਗੁਣਵੱਤਾ ਕਾਰਨ ਹੈ। ਸੋਲਾਪੁਰ ਸਥਿਤ ਇਕ ਕਮਿਸ਼ਨ ਏਜੰਟ ਦੁਆਰਾ ਦਿੱਤੀ ਗਈ ਵਿਕਰੀ ਰਸੀਦ ਵਿਚ, ਮਹਾਰਾਸ਼ਟਰ ਦੇ ਇਕ ਕਿਸਾਨ ਬਾਪੂ ਕਾਵੜੇ ਨੇ 1,123 ਕਿਲੋ ਪਿਆਜ਼ ਬਜ਼ਾਰ ਵਿਚ ਭੇਜਿਆ ਅਤੇ ਬਦਲੇ ਵਿਚ ਉਸ ਨੂੰ ਸਿਰਫ਼ 1,665.50 ਰੁਪਏ ਮਿਲਿਆ। 

ਇਹ ਵੀ ਪੜ੍ਹੋ : ਹੌਂਸਲਿਆਂ ਨੂੰ ਸਲਾਮ, ਕਮਜ਼ੋਰੀ ਨੂੰ ਵਰਦਾਨ ਬਣਾ ਲਿਖਿਆ ਸਫ਼ਲਤਾ ਦਾ ਨਵਾਂ ਇਤਿਹਾਸ

ਇਸ ਵਿਚ ਮਜ਼ਦੂਰੀ ਦੀ ਲਾਗਤ, ਤੋਲਣ ਦੇ ਖਰਚੇ ਅਤੇ ਫਾਰਮ ਤੋਂ ਕਮੀਸ਼ਨ ਏਜੰਟ ਦੀ ਦੁਕਾਨ ਤੱਕ ਮਾਲ ਲਿਜਾਣ ਦੀ ਢੋਆ-ਢੁਆਈ ਦੀ ਲਾਗਤ ਸ਼ਾਮਲ ਹੈ ਜਦੋਂ ਕਿ ਉਤਪਾਦਨ ਲਾਗਤ 1,651.98 ਰੁਪਏ ਹੈ। ਇਸ ਦਾ ਮਤਲਬ ਹੈ ਕਿ ਕਿਸਾਨ ਨੇ ਸਿਰਫ਼ 13 ਰੁਪਏ ਕਮਾਏ। ਸਵਾਭਿਮਾਨੀ ਸ਼ੇਤਕਾਰੀ ਸੰਗਠਨ ਦੇ ਨੇਤਾ ਅਤੇ ਸਾਬਕਾ ਲੋਕ ਸਭਾ ਸੰਸਦ ਮੈਂਬਰ ਰਾਜੂ ਸ਼ੈੱਟੀ ਨੇ ਕਵਾੜੇ ਦੀ ਵਿਕਰੀ ਦੀ ਰਸੀਦ ਟਵੀਟ ਕਰਦੇ ਹੋਏ ਕਿਹਾ,‘ਕੋਈ ਇਨ੍ਹਾਂ 13 ਰੁਪਏ ਦਾ ਕੀ ਕਰੇਗਾ। ਇਹ ਅਸਵੀਕਾਰਨਯੋਗ ਹੈ। ਕਿਸਾਨ ਨੇ ਆਪਣੇ ਖੇਤ ਤੋਂ ਪਿਆਜ਼ ਦੀਆਂ 24 ਬੋਰੀਆਂ ਕਮੀਸ਼ਨ ਏਜੰਟ ਦੀ ਦੁਕਾਨ ’ਤੇ ਭੇਜੀਆਂ ਅਤੇ ਇਸ ਦੇ ਬਦਲੇ ਉਸ ਨੇ ਇਸ ਤੋਂ ਸਿਰਫ਼ 13 ਰੁਪਏ ਕਮਾਏ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News