ਲਾਪਤਾ ਹੋਇਆ 19 ਸਾਲ ਦਾ ਨੌਜਵਾਨ, ਮਾਂ ਨੇ ਸੋਸ਼ਲ ਮੀਡੀਆ ''ਤੇ ਕੀਤੀ ਅਪੀਲ

08/31/2020 5:02:37 PM

ਬਾਰਾਮੂਲਾ— ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਪਿਛਲੇ ਇਕ ਹਫ਼ਤੇ ਤੋਂ ਲਾਪਤਾ ਇਕ ਨੌਜਵਾਨ ਦੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸੰਦੇਸ਼ ਪੋਸਟ ਕਰ ਕੇ ਉਸ ਨੂੰ ਘਰ ਪਰਤ ਆਉਣ ਦੀ ਅਪੀਲ ਕੀਤੀ ਹੈ। 19 ਸਾਲਾ ਜੀਹਾਨ ਅਹਿਮਦ ਡਾਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਬਾਰਾਮੂਲਾ ਥਾਣੇ ਵਿਚ ਕਰਵਾਈ ਗਈ ਹੈ। ਜੀਹਾਨ 23 ਅਗਸਤ ਤੋਂ ਹਿੱਲੋ ਸ਼ੋਪੀਆਂ ਦੇ ਇਕ ਮਦਰੱਸੇ ਤੋਂ ਲਾਪਤਾ ਹੈ। ਰਿਪੋਰਟ ਮੁਤਾਬਕ ਬਹੁਤ ਭਾਲ ਕਰਨ ਤੋਂ ਬਾਅਦ ਵੀ ਨੌਜਵਾਨ ਦਾ ਕੁਝ ਨਹੀਂ ਪਤਾ ਲੱਗ ਸਕਿਆ ਹੈ। ਨੌਜਵਾਨ ਦੀ ਮਾਂ ਨੇ ਸੋਸ਼ਲ ਮੀਡੀਆ 'ਤੇ ਕਸ਼ਮੀਰੀ ਭਾਸ਼ਾ ਵਿਚ ਅਪੀਲ ਕਰਦੇ ਹੋਏ ਕਿਹਾ ਕਿ ਜੀਹਾਨ ਜਿਸ ਕਿਸੇ ਦੇ ਵੀ ਕੋਲ ਹੈ, ਕ੍ਰਿਪਾ ਕਰ ਕੇ ਉਸ ਨੂੰ ਜਾਣ ਦਿਓ, ਕ੍ਰਿਪਾ ਕਰ ਕੇ ਉਸ ਨੂੰ ਰਿਹਾਅ ਕਰ ਦਿਓ।

ਇਸ ਤਰ੍ਹਾਂ ਦੀ ਅਪੀਲ ਲਸ਼ਕਰ-ਏ-ਤੋਇਬਾ ਦੇ ਉਨ੍ਹਾਂ ਦੋ ਅੱਤਵਾਦੀਆਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਕੀਤੀ ਸੀ, ਜੋ ਐਤਵਾਰ ਨੂੰ ਸ਼੍ਰੀਨਗਰ ਦੇ ਪੰਥਾ ਚੌਕ 'ਤੇ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਵਿਚ ਮਾਰੇ ਗਏ। ਓਧਰ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਅਤੇ ਕਈ ਹੋਰ ਫ਼ੌਜੀ ਅਧਿਕਾਰੀਆਂ ਨੇ ਵੀ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋ ਚੁੱਕੇ ਸਥਾਨਕ ਨੌਜਵਾਨਾਂ ਨੂੰ ਆਤਮ ਸਮਰਪਣ ਕਰਨ ਅਤੇ ਆਪਣੇ-ਆਪਣੇ ਪਰਿਵਾਰਾਂ ਨਾਲ ਇਕ ਆਮ ਜ਼ਿੰਦਗੀ ਜਿਊਣ ਦੀ ਅਪੀਲ ਕੀਤੀ ਹੈ।


Tanu

Content Editor

Related News