ਰਿਪੋਰਟ ਤੋਂ ਹੋਇਆ ਖੁਲਾਸਾ, ਇੰਨੇ ਕਰੋੜ ''ਚ ਯੂਜ਼ਰਸ ਦਾ ਡਾਟਾ ਵੇਚਣ ਵਾਲੀ ਸੀ ਫੇਸਬੁੱਕ

Sunday, Jan 13, 2019 - 07:39 PM (IST)

ਨਵੀਂ ਦਿੱਲੀ— ਹਾਲ 'ਚ ਕਰੋੜਾਂ ਯੂਜ਼ਰਸ ਦਾ ਡਾਟਾ ਚੋਰੀ ਹੋਣ ਦੇ ਚੱਲਦੇ ਫੇਸਬੁੱਕ ਬਹੁਤ ਚਰਚਾ 'ਚ ਸੀ। ਸੀ.ਈ.ਓ. ਮਾਰਕ ਜ਼ੁਕਰਬਰਗ ਨੂੰ ਇਸੇ ਕਾਰਨ ਅਮਰੀਕੀ ਸੰਸਦ ਮੈਂਬਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਸਿਰਫ ਇੰਨਾ ਹੀ ਨਹੀਂ ਇਸ ਖਬਰ ਦੇ ਆਉਂਦੇ ਹੀ ਫੇਸਬੁੱਕ ਦੇ ਸ਼ੇਅਰ ਵੀ ਮਾਰਕੀਟ 'ਚ ਡਿੱਗ ਗਏ ਤੇ ਉਸ ਨੂੰ ਬਹੁਤ ਨੁਕਸਾਨ ਸਹਿਣਾ ਪਿਆ। ਹੁਣ ਇਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਫੇਸਬੁੱਕ ਯੂਜ਼ਰਸ ਦਾ ਡਾਟਾ ਚੋਰੀ ਕਰਕੇ ਉਸ ਨੂੰ ਕਰੋੜਾਂ 'ਚ ਵੇਚਣ ਵਾਲੀ ਸੀ।

ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਜ਼ਰਸ ਦਾ ਡਾਟਾ ਵੇਚਣ ਦੀ ਯੋਜਨਾ ਫੇਸਬੁੱਕ ਨੇ 2012 'ਚ ਬਣਾਈ ਸੀ। ਫੇਸਬੁੱਕ ਡਾਟਾ ਨੂੰ 1.75 ਕਰੋੜ ਰੁਪਏ 'ਚ ਵੇਚਣ ਵਾਲੀ ਸੀ। ਹਾਲਾਂਕਿ ਬਾਅਦ 'ਚ ਕੰਪਨੀ ਨੇ ਅਜਿਹਾ ਨਹੀਂ ਕੀਤਾ। ਇਸ 'ਤੇ ਵੈੱਬਸਾਈਟ ਆਸਟਰੇਕਨਿਕਾ ਡਾਟ ਕਾਮ ਦਾ ਕਹਿਣਾ ਹੈ ਕਿ ਸਾਲ 2012 'ਚ ਫੇਸਬੁੱਕ ਨੇ ਯੂਜ਼ਰ ਡਾਟਾ ਕੰਪਨੀਆਂ ਨੂੰ ਦੇਖਣ ਲਈ ਇਕ ਕਰੋੜ 75 ਲੱਖ ਰੁਪਏ ਦੀ ਕੀਮਤ ਤੈਅ ਕੀਤੀ ਸੀ। ਇਹ ਵੈੱਬਸਾਈਟ ਮਾਮਲੇ ਨਾਲ ਜੁੜੇ ਕੋਰਟ ਦੇ ਦਸਤਾਵੇਜ਼ ਦੇਖ ਚੁੱਕੀ ਹੈ।

ਵਾਲ ਸਟ੍ਰੀਟ ਜਨਰਲ 'ਚ ਛਪੀ ਰਿਪੋਰਟ
ਅਮਰੀਕੀ ਅਖਬਾਰ ਵਾਲ ਸਟ੍ਰੀਟ ਜਨਰਲ ਮੁਤਾਬਕ ਫੇਸਬੁੱਕ ਕਰਮਚਾਰੀਆਂ ਨੇ ਕੁਝ ਐਡਵਰਟਾਈਜ਼ਰਾਂ ਨੂੰ ਯੂਜ਼ਰ ਡਾਟਾ ਬਦਲੇ ਹੋਰ ਜ਼ਿਆਦਾ ਰੁਪਏ ਦੇਣ ਦਾ ਦਬਾਅ ਪਾਉਣ 'ਤੇ ਚਰਚਾ ਕੀਤੀ ਸੀ। ਉਥੇ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਗ੍ਰਾਫ ਏ.ਪੀ.ਆਈ. ਕਾਰਜ ਪ੍ਰਣਾਲੀ ਨੂੰ ਅਪ੍ਰੈਲ 2014 'ਚ ਬਦਲ ਦਿੱਤਾ ਸੀ। ਇਸ ਤੋਂ ਬਾਅਦ ਕੁਝ ਡਾਟਾ ਨੂੰ ਕੰਪਨੀ ਨੇ ਪਾਬੰਦੀਸ਼ੁਦਾ ਕਰ ਦਿੱਤਾ। ਇਸ ਤੋਂ ਇਲਾਵਾ ਜੂਨ, 2015 ਤੱਕ ਪਹਿਲੇ ਸਾਰੇ ਵਰਜਨਾਂ ਲਈ ਹਰ ਤਰ੍ਹਾਂ ਦੇ ਅਕਸੈਸ ਦਾ ਸਫਾਇਅਆ ਵੀ ਕੀਤਾ ਗਿਆ।

ਫੇਸਬੁੱਕ ਨੇ ਕੰਪਨੀਆਂ ਨੂੰ ਦਿੱਤੀ ਸੀ ਆਗਿਆ
ਵੈੱਬਸਾਈਟ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਵੱਖ-ਵੱਖ ਕੰਪਨੀਆਂ ਨੂੰ ਗ੍ਰਾਫ ਏ.ਪੀ.ਆਈ. ਦੀ 'ਵੀ1.0' ਨੂੰ ਚਲਾਉਣ ਦੀ ਆਗਿਆ ਦਿੱਤੀ ਸੀ। ਇਨ੍ਹਾਂ ਕੰਪਨੀਆਂ 'ਚ ਪਹਿਲਾਂ ਨਿਸਾਨ ਤੇ ਰਾਇਲ ਬੈਂਕ ਆਫ ਕੈਨੇਡਾ ਸਨ। ਬਾਅਦ 'ਚ ਇਸ 'ਚ ਕ੍ਰਿਸਟਲਰ, ਲਿਫਟ, ਏਅਰਬੀਐੱਨਬੀ ਤੇ ਨੈੱਟਫਲਿਕਸ ਆਦੀ ਕੰਪਨੀਆਂ ਸ਼ਾਮਲ ਹੋ ਗਈਆਂ।

ਸਫਾਈ 'ਚ ਫੇਸਬੁੱਕ ਨੇ ਕੀ ਕਿਹਾ?
ਬਚਾਅ 'ਚ ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਅਦਾਲਤ ਦੇ ਦਸਤਾਵੇਜ਼ਾਂ 'ਚ ਨਿਸਾਨ ਤੇ ਰਾਇਲ ਬੈਂਕ ਆਫ ਕੈਨੇਡਾ ਤੋਂ ਇਲਾਵਾ ਕ੍ਰਿਸਟਲਰ/ਫਿਅਟ ਤੇ ਬਾਕੀ ਕੰਪਨੀਆਂ ਦਾ ਨਾਂ ਗਲਤੀ ਨਾਲ ਆ ਗਿਆ। ਇਸ ਦੇ ਨਾਲ ਹੀ ਫੇਸਬੁੱਕ ਨੇ ਇਹ ਵੀ ਕਿਹਾ ਕਿ ਉਹ ਆਪਣਾ ਬਚਾਅ ਕਰਦੀ ਰਹੇਗੀ।


Baljit Singh

Content Editor

Related News