ਏਅਰੋ ਇੰਡੀਆ ''ਚ ਸ਼ਾਨਦਾਰ ਹਵਾਈ ਪ੍ਰਦਰਸ਼ਨ ਦੇ ਨਾਲ F-35 ਲੜਾਕੂ ਜਹਾਜ਼ਾਂ ਨੇ ਵਿਖਾਇਆ ਦਮ
Tuesday, Feb 14, 2023 - 05:12 PM (IST)

ਬੈਂਗਲੁਰੂ- ਯੂਨਾਈਟੇਡ ਸਟੇਟਸ ਏਅਰ ਫੋਰਸ (USAF) ਦੇ ਨਵੀਨਤਮ 5ਵੀਂ ਪੀੜ੍ਹੀ ਦੇ ਐਫ-35 ਲੜਾਕੂ ਜਹਾਜ਼ਾਂ ਨੇ ਏਸ਼ੀਆ ਦੇ ਸਭ ਤੋਂ ਵੱਡੇ ਏਅਰ ਸ਼ੋਅ ‘ਏਰੋ ਇੰਡੀਆ’ 'ਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਸੁਪਰਸੋਨਿਕ, ਬਹੁ-ਉਦੇਸ਼ੀ 'ਐੱਫ-35ਏ ਲਾਈਟਨਿੰਗ II' ਅਤੇ 'ਐੱਫ-35ਏ ਜੁਆਇੰਟ ਸਟ੍ਰਾਈਕ ਫਾਈਟਰ' ਪਹਿਲੀ ਵਾਰ ਇੱਥੇ ਏਅਰ ਫੋਰਸ ਸਟੇਸ਼ਨ ਯੇਲਹੰਕਾ 'ਤੇ 5 ਦਿਨਾਂ ਏਰੋਸਪੇਸ ਅਤੇ ਰੱਖਿਆ ਪ੍ਰਦਰਸ਼ਨੀ 'ਚ ਪ੍ਰਦਰਸ਼ਨ ਕੀਤਾ।
ਅਮਰੀਕਾ ਦੇ ਉਟਾਹ 'ਚ ਹਿੱਲ ਏਅਰ ਫੋਰਸ ਬੇਸ ਤੋਂ ਇਕ ਯਾਤਰਾ ਦੇ ਬਾਅਦ F-35A ਲਾਈਟਨਿੰਗ II ਟੀਮ ਨੇ ਮੰਗਲਵਾਰ ਨੂੰ ਆਪਣੇ ਹਵਾਈ ਹੁਨਰ ਦੇ ਪ੍ਰਦਰਸ਼ਨ ਨਾਲ ਇੱਥੇ ਮੌਜੂਦ ਲੋਕਾਂ ਦੀ ਭੀੜ ਦੰਦਾਂ ਹੇਠ ਉਂਗਲੀ ਦਬਾਉਣ ਲਈ ਮਜਬੂਰ ਕਰ ਦਿੱਤਾ।
ਅਲਾਸਕਾ ਦੇ ਏਲਸਨ ਏਅਰ ਫੋਰਸ ਬੇਸ ਤੋਂ ਇਕ F-35A ਲਾਈਟਨਿੰਗ II ਨੂੰ ਪ੍ਰਦਰਸ਼ਨ ਲਈ ਰੱਖਿਆ ਗਿਆ ਹੈ। ਐੱਫ-35 ਤੋਂ ਇਲਾਵਾ 'ਐੱਫ-16 ਫਾਈਟਿੰਗ ਫਾਲਕਨ' ਨੇ ਵੀ ਏਰੀਅਲ ਡਿਸਪਲੇ 'ਚ ਹਿੱਸਾ ਲਿਆ ਅਤੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। F/A-18E ਅਤੇ F/A-18F ਸੁਪਰ ਹਾਰਨੇਟ ਮਲਟੀਰੋਲ ਲੜਾਕੂ ਜਹਾਜ਼ ਵੀ ਪ੍ਰਦਰਸ਼ਨੀ ਲਈ ਰੱਖੇ ਗਏ ਹਨ।