ਗੁਰਦਾਸਪੁਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ''ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ

Thursday, Dec 18, 2025 - 12:47 PM (IST)

ਗੁਰਦਾਸਪੁਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ''ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ

ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮਦੀਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 25 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ ਦੇ 17 ਅਤੇ ਕਾਂਗਰਸ ਪਾਰਟੀ ਦੇ 8 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਪੰਚਾਇਤ ਸੰਮਤੀ ਦੇ 201 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ 124, ਕਾਂਗਰਸ 64, ਸ਼੍ਰੋਮਣੀ ਅਕਾਲੀ ਦਲ 6, ਭਾਜਪਾ 4, ਅਤੇ 3 ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ: 20 'ਚੋਂ 18 ਜ਼ੋਨਾਂ ’ਤੇ ਆਮ ਆਦਮੀ ਪਾਰਟੀ ਦੀ ਜਿੱਤ, ਇਕ ਸੀਟ ਅਕਾਲੀ ਦਲ ਦੇ ਹਿੱਸੇ

ਵਧੀਕ ਜ਼ਿਲ੍ਹਾ ਚੋਣ ਅਫਸਰ- ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਚਾਇਤ ਸੰਮਤੀ ਦੋਰਾਂਗਲਾ ਦੇ 15 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ 3, ਕਾਂਗਰਸ ਪਾਰਟੀ 11 ਅਤੇ ਭਾਜਪਾ ਪਾਰਟੀ 1 ਜ਼ੋਨ ਵਿੱਚ ਜਿੱਤ ਹਾਸਲ ਕੀਤੀ। ਗੁਰਦਾਸਪੁਰ ਪੰਚਾਇਤ ਸੰਮਤੀ ਦੇ 21 ਜ਼ੋਨਾਂ ਵਿੱਚ ਆਮ ਆਦਮੀ ਪਾਰਟੀ 19 ਅਤੇ ਕਾਂਗਰਸ ਪਾਰਟੀ 2 ਜ਼ੋਨਾਂ ਵਿੱਚ ਜੇਤੂ ਰਹੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...

ਪੰਚਾਇਤ ਸੰਮਤੀ ਬਟਾਲਾ ਦੇ 15 ਜ਼ੋਨਾਂ ਵਿੱਚੋ ਆਮ ਆਦਮੀ ਪਾਰਟੀ 13 ਅਤੇ ਕਾਂਗਰਸ ਪਾਰਟੀ 2 ਅਤੇ ਪੰਚਾਇਤ ਸੰਮਤੀ ਕਾਦੀਆਂ ਦੇ 17 ਜ਼ੋਨਾਂ ਵਿੱਚ ਆਮ ਆਦਮੀ ਪਾਰਟੀ ਦੇ 10, ਕਾਂਗਰਸ ਪਾਰਟੀ 6 ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ 1, ਕਲਾਨੌਰ ਪੰਚਾਇਤ ਸੰਮਤੀ ਦੇ 16 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ 16 ਜ਼ੋਨਾਂ ਵਿੱਚ ਜੇਤੂ ਰਹੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਸਖ਼ਤ ਹੁਕਮ, ਅਧਿਕਾਰੀਆਂ ਨੂੰ ਵੀ ਦਿੱਤੀ ਚਿਤਾਵਨੀ

ਪੰਚਾਇਤ ਸੰਮਤੀ ਫਹਿਤਗੜ੍ਹ ਚੂੜੀਆਂ ਦੇ 25 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ 10, ਕਾਂਗਰਸ ਪਾਰਟੀ 12 ਅਤੇ ਸ਼੍ਰੋਮਣੀ ਅਕਾਲੀ ਦਲ 3, ਧਾਰੀਵਾਲ ਪੰਚਾਇਤ ਸੰਮਤੀ ਦੇ 17 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ 11, ਕਾਂਗਰਸ ਪਾਰਟੀ 5 ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ 1, ਕਾਹਨੂੰਵਾਨ ਪੰਚਾਇਤ ਸੰਮਤੀ ਦੇ 15 ਜੋਨਾਂ ਵਿੱਚੋਂ ਆਮ ਆਦਮੀ ਪਾਰਟੀ 5 ਅਤੇ ਕਾਂਗਰਸ ਪਾਰਟੀ 10 ਜੋਨਾਂ ਵਿੱਚ ਜੇਤੂ ਰਹੀ।

ਇਹ ਵੀ ਪੜ੍ਹੋ- 19 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ

ਡੇਰਾ ਬਾਬਾ ਨਾਨਕ ਪੰਚਾਇਤ ਸੰਮਤੀ ਦੇ 19 ਜੋਨਾਂ ਵਿੱਚ ਆਮ ਆਦਮੀ ਪਾਰਟੀ 17, ਕਾਂਗਰਸ ਪਾਰਟੀ 1, ਅਜਾਦ ਉਮੀਦਵਾਰ 1, ਦੀਨਾਨਗਰ ਪੰਚਾਇਤ ਸੰਮਤੀ ਦੇ 22 ਜੋਨਾਂ ਵਿੱਚ ਆਮ ਆਦਮੀ ਪਾਰਟੀ 8, ਕਾਂਗਰਸ 11 ਅਤੇ ਭਾਜਪਾ 3 ਅਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ 19 ਜੋਨਾਂ ਵਿੱਚ ਆਮ ਆਦਮੀ ਪਾਰਟੀ 12, ਕਾਂਗਰਸ ਪਾਰਟੀ 4, ਸ਼੍ਰੋਮਣੀ ਅਕਾਲੀ ਦਲ ਪਾਰਟੀ 1 ਅਤੇ 2 ਅਜਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ।


author

Shivani Bassan

Content Editor

Related News